ਜਿੱਤ ਤੋਂ ਬਾਅਦ ਬੋਲੇ ਕੋਹਲੀ- ਅਸੀਂ ਸਿਰਾਜ ਨੂੰ ਨਵੀਂ ਗੇਂਦ ਨਹੀਂ ਸੀ ਦੇਣਾ ਚਾਹੁੰਦੇ

10/21/2020 11:26:02 PM

ਨਵੀਂ ਦਿੱਲੀ : ਕੋਲਕਾਤਾ ਨਾਈਟ ਰਾਈਡਰਸ ਦੇ ਖ਼ਿਲਾਫ਼ ਅੱਠ ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕਰ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਕਾਫ਼ੀ ਖੁਸ਼ ਨਜ਼ਰ ਆਏ। ਉਨ੍ਹਾਂ ਕਿਹਾ- ਜੇਕਰ ਮੈਂ ਈਮਾਨਦਾਰੀ ਨਾਲ ਗੱਲ ਕਰਾਂ ਤਾਂ ਮੈਂ ਸਿਰਾਜ ਨੂੰ ਨਵੀਂ ਗੇਂਦ ਨਹੀਂ ਦੇਣਾ ਚਾਹੁੰਦਾ ਸੀ। ਮੈਂ ਅਕਸਰ ਫੀਲਡਿੰਗ ਦੌਰਾਨ ਕਈ ਪਹਿਲੂਆਂ 'ਤੇ ਸੋਚਦਾ ਹਾਂ। ਜਦੋਂ ਅਸੀਂ ਕ੍ਰੀਜ਼ ਤੱਕ ਪੁੱਜੇ ਤਾਂ ਦੇਖਿਆ ਇਹ ਕਾਫ਼ੀ ਸੁੱਕੀ ਹੋਈ ਸੀ। ਪਹਿਲਾਂ ਅਸੀਂ ਵਾਸ਼ਿੰਗਟਨ ਦੇ ਨਾਲ ਜਾਣਾ ਚਾਹੁੰਦੇ ਸੀ ਪਰ ਆਖ਼ਰੀ ਸਮੇਂ 'ਤੇ ਇਸ ਨੂੰ ਬਦਲ ਦਿੱਤਾ ਗਿਆ। 

ਕੋਹਲੀ ਨੇ ਕਿਹਾ- ਸਾਡੀ ਯੋਜਨਾ ਸੀ ਕਿ ਵਾਸ਼ਿੰਗਟਨ ਦੇ ਨਾਲ ਸ਼ੁਰੂਆਤ ਕੀਤੀ ਜਾਵੇ ਅਤੇ ਉਸਦੇ ਬਾਅਦ ਮਾਰਿਸ ਨੂੰ ਭੇਜਿਆ ਜਾਵੇ। ਫਿਰ ਪਿੱਚ ਦੇਖਕੇ ਅਸੀਂ ਸੋਚਿਆ ਕਿ ਮਾਰਿਸ ਦੇ ਨਾਲ ਸਿਰਾਜ ਨੂੰ ਲਿਆਉਣਾ ਹੀ ਬਿਹਤਰ ਹੋਵੇਗਾ। ਕੋਹਲੀ ਬੋਲੇ- ਤੁਹਾਡੇ ਕੋਲ ਪਲਾਨ ਏ ਦੇ ਨਾਲ ਨਾਲ ਪਲਾਨ ਬੀ ਜਰੂਰ ਹੁੰਦਾ ਹੈ ਇਸ ਨੂੰ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ।  ਕੋਹਲੀ ਬੋਲੇ- ਬਹੁਤ ਸਾਰੇ ਲੋਕਾਂ ਨੂੰ ਆਰ.ਸੀ.ਬੀ. 'ਚ ਵਿਸ਼ਵਾਸ ਹੈ। ਦੁਨੀਆ 'ਚ ਕਈ ਚੰਗੇ ਖਿਡਾਰੀ ਹੋ ਸਕਦੇ ਹਨ ਪਰ ਜੇਕਰ ਤੁਹਾਡੇ ਕੋਲ ਵਿਸ਼ਵਾਸ ਨਹੀਂ ਹੈ ਤਾਂ ਇਹ ਵਧੀਆ ਨਹੀਂ ਹੈ। 


Inder Prajapati

Content Editor Inder Prajapati