ਪੰਜਾਬ ਦੇ ਸ਼ੁਭਮਨ ਗਿਲ 'ਤੇ ਕੋਹਲੀ ਦਾ ਬਿਆਨ, ਕਿਹਾ-ਮੈਂ ਉਸ ਦਾ 10 ਫੀਸਦੀ ਵੀ ਨਹੀਂ

01/28/2019 5:51:43 PM

ਨਵੀਂ ਦਿੱਲੀ : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸੋਮਵਾਰ ਨੂੰ ਕਿਹਾ ਕਿ ਨੌਜਵਾਨ ਖਿਡਾਰੀ ਸ਼ੁਭਮਨ ਗਿਲ ਨੂੰ ਨੈਟਸ 'ਤੇ ਬੱਲੇਬਾਜ਼ੀ ਕਰਦਿਆਂ ਦੇਖ ਉਸ ਨੂੰ ਮਹਿਸੂਸ ਹੋਇਆ ਕਿ ਜਦੋਂ ਉਹ 19 ਸਾਲ ਦੇ ਸੀ ਤਾਂ ਇਸ ਬੱਲੇਬਾਜ਼ ਦੇ ਮੁਕਾਬਲੇ 10 ਫੀਸਦੀ ਵੀ ਨਹੀਂ ਸੀ। ਕੋਹਲੀ ਨੇ ਕਿਹਾ, ''ਕੁਝ ਖਾਸ ਹੁਨਰ ਸਾਹਮਣੇ ਆ ਰਹੇ ਹਨ। ਤੁਸੀਂ ਦੇਖਿਆ ਕਿ ਪ੍ਰਿਥਵੀ ਸ਼ਾਹ ਨੇ ਮੌਕਿਆਂ ਦਾ ਪੂਰਾ ਫਾਇਦਾ ਚੁੱਕਿਆ (ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਵਿਚ )। ਸ਼ੁਭਮਨ ਗਿਲ ਵੀ ਕਾਫੀ ਰੋਮਾਂਚਕ ਹੁਨਰ ਹੈ। ਉਸ ਨੇ ਕਿਹਾ, ''ਮੈਂ ਉਸ ਨੂੰ ਨੈਟਸ 'ਤੇ ਬੱਲੇਬਾਜ਼ੀ ਕਰਦਿਆਂ ਦੇਖਿਆ ਅਤੇ ਮੈਂ ਹੈਰਾਨ ਸੀ, ਜਦੋਂ ਮੈਂ 19 ਸਾਲ ਦਾ ਸੀ ਤਾਂ ਉਸਦਾ 10 ਫੀਸਦੀ ਵੀ ਨਹੀਂ ਸੀ।''

PunjabKesari

ਕੋਹਲੀ ਨੇ ਕਿਹਾ, ''ਉਸ ਦੇ ਅੰਦਰ ਇਸੇ ਤਰ੍ਹਾਂ ਦਾ ਆਤਮਵਿਸ਼ਵਾਸ ਹੈ ਅਤੇ ਜੇਕਰ ਉਸ ਦੇ ਹੁਨਰ ਵਿਚ ਸੁਧਾਰ ਹੁੰਦਾ ਰਿਹਾ ਤਾਂ ਇਹ ਭਾਰਤੀ ਕ੍ਰਿਕਟ ਲਈ ਸ਼ਾਨਦਾਰ ਹੈ। ਟੀਮ ਵਿਚ ਆਉਣ ਵਾਲੇ ਖਿਡਾਰੀ ਆਉਂਦੇ ਹੀ ਪ੍ਰਭਾਵ ਛੱਡ ਰਹੇ ਹਨ ਅਤੇ ਉਨ੍ਹਾਂ ਨੂੰ ਮੌਕਾ ਦੇਣ ਵਿਚ ਸਾਨੂੰ ਖੁਸ਼ੀ ਹੁੰਦੀ ਹੈ।'' ਸ਼ੁਭਮਨ ਗਿਲ ਅੰਡਰ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸੀ। ਉਸ ਨੇ ਪਿਛਲੇ ਸਾਲ ਆਈ. ਸੀ. ਸੀ. ਦੀ ਇਸ ਪ੍ਰਤੀਯੋਗਿਤਾ ਵਿਚ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ 418 ਦੌੜਾਂ ਬਣਾਈਆਂ ਅਤੇ ਟੂਰਨਾਮੈਂਟ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਚੁਣੇ ਗਏ। ਭਾਰਤ ਖਿਲਾਫ ਤੀਜੇ ਵਨ ਡੇ ਕੌਮਾਂਤਰੀ ਮੈਚ ਵਿਚ ਹਾਰ ਦੇ ਨਾਲ ਸੀਰੀਜ਼ ਗੁਆਉਣ ਵਾਲੇ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨਿਰਾਸ਼ ਦਿਸੇ ਅਤੇ ਉਨ੍ਹਾਂ ਕਿਹਾ ਕਿ ਭਾਰਤ ਦੀ ਮਜ਼ਬੂਤ ਟੀਮ 5 ਮੈਚਾਂ ਦੀ ਸੀਰੀਜ਼ ਵਿਚ ਉਨ੍ਹਾਂ ਨੂੰ ਸਖਤ ਸਬਕ ਸਿਖਾ ਰਹੀ ਹੈ। ਵਿਲੀਅਮਸਨ ਨੇ ਕਿਹਾ, ''ਉਨ੍ਹਾਂ ਦੀ ਟੀਮ ਕਾਫੀ ਚੰਗੀ ਹੈ। ਅੱਜ ਸੁਧਾਰ ਸੀ ਅਤੇ ਉਨ੍ਹਾਂ ਦੀ ਟੀਮ ਨੇ ਸਾਨੂੰ ਜੋ ਸਿਖਾਇਆ ਅਸੀਂ ਉਸ ਦੀ ਸ਼ਲਾਘਾ ਕਰਨਾ ਚਾਹੁੰਦੇ ਹਾਂ।''

PunjabKesari

ਵਿਲੀਅਮਸਨ ਨੇ ਰੌਸ ਟੇਲਰ ਅਤੇ ਟਾਮ ਲੈਥਮ ਦੀ ਤਾਰੀਫ ਕਰਦਿਆਂ ਕਿਹਾ, ''ਜਿਨ੍ਹਾਂ ਦੀ ਪਾਰੀਆਂ ਦੀ ਬਦੌਲਤ ਟੀਮ 243 ਦੌੜਾਂ ਤੱਕ ਪਹੁੰਚ ਸਕੀ ਉਨ੍ਹਾਂ ਦੀ ਸਾਂਝੇਦਾਰੀ ਬਿਹਤਰੀਨ ਸੀ। ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਭਾਰਤ 'ਤੇ ਦਬਾਅ ਪਾਉਣ ਚਾਹੀਦਾ ਸੀ। ਮੈਨੂੰ ਲਗਦਾ ਹੈ ਕਿ ਅਸੀਂ ਗੇਂਦ ਨਾਲ ਠੀਕ ਪ੍ਰਦਰਸ਼ਨ ਕਰ ਰਹੇ ਹਾਂ। ਵਿਰੋਧੀ ਟੀਮ ਨੂੰ ਦਬਾਅ 'ਚ ਲਿਆਉਣ ਲਈ ਸਾਨੂੰ ਜਲਦੀ ਵਿਕਟਾਂ ਕੱਢਣ ਦੀ ਜ਼ਰੂਰਤ ਹੈ। 3 ਵਿਕਟ ਹਾਸਲ ਕਰਨ ਲਈ 'ਮੈਨ ਆਫ ਦਿ ਮੈਚ' ਬਣੇ  ਮੁਹੰਮਦ ਸ਼ਮੀ ਨੇ ਕਿਹਾ, ''ਹਵਾ ਖਿਲਾਫ ਗੇਂਦਬਾਜ਼ੀ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਇਹ ਮੁਸ਼ਕਲ ਹੈ ਪਰ ਕਾਫੀ ਸਖਤ ਨਹੀਂ। ਦੂਜੇ ਪਾਸੇ ਭੁਵਨੇਸ਼ਵਰ ਦੇ ਹੋਣ ਨਾਲ ਕਾਫੀ ਮਦਦ ਮਿਲਦੀ ਹੈ। ਸਹੀ ਲਾਈਨ ਅਤੇ ਲੈਂਥ ਦੇ ਨਾਲ ਗੇਂਦਬਾਜ਼ੀ ਕਰਨਾ ਮਹੱਤਵਪੂਰਨ ਹੈ।''


Related News