ਜਡੇਜਾ ਅਤੇ ਕੋਹਲੀ ’ਚੋਂ ਕੋਣ ਹੈ ਬੈਸਟ ਫੀਲਡਰ ? ਕੋਹਲੀ ਨੇ ਸ਼ਾਨਦਾਰ ਜਵਾਬ ਦੇ ਕੇ ਬਹਿਸ ਕੀਤੀ ਖਤਮ

05/15/2020 6:20:17 PM

ਸਪੋਰਟਸ ਡੈਸਕ— ਅਕਸਰ ਤਿੰਨੋਂ ਫਾਰਮੈਟ ’ਚ ਭਾਰਤੀ ਟੀਮ ਦੀ ਫੀਲਡਿੰਗ ਪੱਧਰ ਨੂੰ ਸੁਧਾਰਣ ਦਾ ਕ੍ਰੈਡਿਟ ਕਪਤਾਨ ਵਿਰਾਟ ਕੋਹਲੀ ਅਤੇ ਐੱਮ. ਐੱਸ ਧੋਨੀ ਨੂੰ ਦਿੱਤਾ ਜਾਂਦਾ ਹੈ। ਭਾਰਤੀ ਫੀਲਡਿੰਗ ਕੋਚ ਆਰ ਸ਼੍ਰੀਧਰ ਤੋਂ ਪੁਪੁੱਛਣ ’ਤੇ ਉਹ ਕਹਿਣਗੇ ਕਿ ਧੋਨੀ, ਕੋਹਲੀ, ਯੁਵਰਾਜ ਸਿੰਘ ਅਤੇ ਰਵਿੰਦਰ ਜਡੇਜਾ ਜਿਹੇ ਖਿਡਾਰੀਆਂ ਨੇ ਹੀ ਟੀਮ ਇੰਡੀਆ ਦਾ ਫੀਲਡਿੰਗ ਪੱਧਰ ਉੱਚਾ ਚੁੱਕਿਆ ਹੈ। ਕਈ ਵਾਰ ਦੇਖਿਆ ਗਿਆ ਹੈ ਕਿ ਬਤੌਰ ਫੀਲਡਰ ਰਵਿੰਦਰ ਜਡੇਜਾ ਅਤੇ ਵਿਰਾਟ ਕੋਹਲੀ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਤੁਲਨਾ ਹੁੰਦੀ ਹੈ ਕਿ ਕੌਣ ਬਿਹਤਰ ਫੀਲਡਰ ਹੈ। ਉਥੇ ਹੀ ਹੁਣ ਆਪਣੇ ਆਪ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਜਡੇਜਾ ਹੀ ਬਿਹਤਰ ਫੀਲਡਰ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੱਲ ਦਾ ਅੰਤ ਕਰਨ ਦਾ ਐਲਾਨ ਕੀਤਾ ਹੈ।  

ਵਿਰਾਟ ਨੇ ਇਹ ਜਵਾਬ ਸਟਾਰ ਸਪੋਰਟਸ ਦੇ ਆਧਿਕਾਰਤ ਇੰਸਟਾਗ੍ਰਾਮ ਹੈਂਡਲ ਦੁਆਰਾ ਕ੍ਰਿਕਟ ਫੈਨਜ਼ ਵਲੋਂ ਕੋਹਲੀ ਅਤੇ ਰਵਿੰਦਰ ਜਡੇਜਾ ’ਚੋਂ ਬੈਸਟ ਫੀਲਡਰ ਚੁਣਨ ਲਈ ਕਹਿਣ ਤੋਂ ਬਾਅਦ ਦਿੱਤਾ। ਸਟਾਰ ਨੇ ਫੈਨਜ਼ ਵਲੋਂ ਪੁੱਛਿਆ, ਜੇਕਰ ਤੁਹਾਨੂੰ ਆਪਣੀ ਜਿੰਦਗੀ ਬਚਾਉਣ ਲਈ ਸਟੰਪ ’ਤੇ ਨਿਸ਼ਾਨਾ ਲਗਾਉਣ ਲਈ ਇਕ ਹੀ ਸ਼ਾਟ ਹੁੰਦਾ ਤਾਂ ਤੁਸੀਂ ਥ੍ਰੋਅ ਲਈ ਕਿਸ ਨੂੰ ਚੁੱਣਦੇ, ਜੱਡੂ ਜਾਂ ਵਿਰਾਟ।

ਇਸ ਟਵੀਟ ਨੂੰ ਰੀ-ਟਵੀਟ ਕਰਦੇ ਹੋਏ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਲਿਖਿਆ, ਜੱਡੂ ...  ਹਮੇਸ਼ਾ... ਗੱਲ ਖਤਮ ਹੋਈ।  ਧਿਆਨ ਯੋਗ ਹੈ ਕਿ ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਇਹ ਦੋਵੇਂ ਹੀ ਖਿਡਾਰੀ ਆਪਣੀ ਫਿਟਨੈੱਸ ’ਤੇ ਕਾਫ਼ੀ ਧਿਆਨ ਦਿੰਦੇ ਹਨ।

 
 
 
 
 
 
 
 
 
 
 
 
 
 

That's settled then.

A post shared by ESPNcricinfo (@espncricinfo) on May 13, 2020 at 8:30am PDT


Davinder Singh

Content Editor

Related News