ਜਡੇਜਾ ਨੂੰ ਰਨ ਆਊਟ ਦੇਣ ਦੇ ਤਰੀਕੇ ਤੋਂ ਕੋਹਲੀ ਨਾਰਾਜ਼

Sunday, Dec 15, 2019 - 07:06 PM (IST)

ਜਡੇਜਾ ਨੂੰ ਰਨ ਆਊਟ ਦੇਣ ਦੇ ਤਰੀਕੇ ਤੋਂ ਕੋਹਲੀ ਨਾਰਾਜ਼

ਚੇਨਈ— ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੈਸਟਇੰਡੀਜ਼ ਵਿਰੁੱਧ ਪਹਿਲੇ ਵਨ ਡੇ ਮੈਚ 'ਚ ਇੱਥੇ ਰਵਿੰਦਰ ਜਡੇਜਾ ਨੂੰ ਦੇਰ ਨਾਲ ਰਨ ਆਊਟ ਦਿੱਤੇ ਜਾਣ 'ਤੇ ਡ੍ਰੇਸਿੰਗ ਰੂਮ 'ਚ ਨਾਰਾਜ਼ਗੀ ਦਿਖਾਈ। ਇਹ ਘਟਨਾ 48ਵੇਂ ਓਵਰ ਦੀ ਹੈ ਜਦੋਂ ਜਡੇਜਾ ਨੇ ਤੇਜ਼ੀ ਨਾਲ ਦੌੜ ਕੇ ਰਨ ਲਿਆ ਤੇ ਫੀਲਡਿੰਗ ਕਰ ਰਹੇ ਰੋਸਟਨ ਚੇਜ ਦਾ ਥ੍ਰੋਅ ਸਿੱਧਾ ਵਿਕਟ 'ਤੇ ਜਾ ਲੱਗਿਆ। ਵੈਸਟਇੰਡੀਜ਼ ਦੇ ਖਿਡਾਰੀਆਂ ਨੇ ਜ਼ੋਰਦਾਰ ਅਪੀਲ ਨਹੀਂ ਕੀਤੀ ਤੇ ਕ੍ਰੀਜ਼ ਤੋਂ ਬਾਹਰ ਰਹਿਣ ਤੋਂ ਬਾਅਦ ਵੀ ਮੈਦਾਨੀ ਅੰਪਾਇਰ ਸ਼ਾਨ ਜਾਰਜ ਨੇ ਜਡੇਜਾ ਨੂੰ ਆਊਟ ਨਹੀਂ ਦਿੱਤਾ।

PunjabKesari
ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਮੈਦਾਨ 'ਚ ਵੱਡੀ ਸਕਰੀਨ 'ਤੇ ਰੀ-ਪਲੇਅ ਦੇਖਣ ਦੇ ਬਾਅਦ ਮੈਦਾਨੀ ਅੰਪਾਇਰ ਨਾਲ ਸਪੰਰਕ ਕੀਤਾ, ਜਿਸ ਤੋਂ ਬਾਅਦ ਇਨ੍ਹਾ ਨੇ ਤੀਜੇ ਅੰਪਾਇਰ ਵੱਲ ਇਸ਼ਾਰਾ ਕੀਤਾ। ਤੀਜੇ ਅੰਪਾਇਰ ਨੇ ਜਡੇਜਾ ਨੂੰ ਆਊਟ ਦੇ ਦਿੱਤਾ, ਜਿਸ 'ਤੇ ਕੋਹਲੀ ਨਾਰਾਜ਼ ਦਿਖੇ। ਉਨ੍ਹਾਂ ਨੇ ਇਸ ਤੋਂ ਬਾਅਦ ਚੌਥੇ ਅੰਪਾਇਰ (ਅਨਿਲ ਚੌਧਰੀ) ਨਾਲ ਗੱਲ ਕੀਤੀ। ਉਹ ਹਾਲਾਂਕਿ ਮੈਦਾਨ 'ਤੇ ਨਹੀਂ ਗਏ।


author

Gurdeep Singh

Content Editor

Related News