ਬੰਗਲਾਦੇਸ਼ ਵਿਰੁੱਧ ਟੀ-20 ਲੜੀ ਤੋਂ ਕੋਹਲੀ ਨੂੰ ਆਰਮ !
Saturday, Oct 19, 2019 - 07:26 PM (IST)
ਨਵੀਂ ਦਿੱਲੀ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੰਗਲਾਦੇਸ਼ ਵਿਰੁੱਧ ਇੱਥੇ 3 ਨਵੰਬਰ ਤੋਂ ਸ਼ੁਰੂ ਹੋ ਰਹੀ 3 ਟੀ-20 ਮੈਚਾਂ ਦੀ ਲੜੀ ਤੋਂ ਆਰਾਮ ਦਿੱਤਾ ਜਾ ਸਕਦਾ ਹੈ। ਪਿਛਲੇ ਸਾਲ ਅਕਤੂਬਰ ਤੋਂ ਕੋਹਲੀ ਨੇ ਜ਼ਿਆਦਾਤਰ ਮੈਚਾਂ ਵਿਚ ਹਿੱਸਾ ਲਿਆ ਹੈ ਤੇ ਇਸ ਦੌਰਾਨ ਉਹ ਭਾਰਤ ਦੇ 56 ਵਿਚੋਂ 48 ਮੈਚ ਖੇਡਿਆ ਹੈ। ਬੰਗਲਾਦੇਸ਼ ਲਈ ਟੀਮ ਦੀ ਚੋਣ 24 ਅਕਤੂਬਰ ਨੂੰ ਕੀਤੀ ਜਾਵੇਗੀ। ਚੋਣ ਕਮੇਟੀ ਦੇ ਇਕ ਨੇੜਲੇ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, ''ਕੰਮ ਦੇ ਬੋਝ ਦੀ ਮੈਨਜੇਮੈਂਟ ਨੂੰ ਧਿਆਨ ਵਿਚ ਰੱਖਦੇ ਹੋਏ ਸੰਭਾਵਨਾ ਹੈ ਕਿ ਵਿਰਾਟ ਨੂੰ ਆਰਮ ਦਿੱਤਾ ਜਾ ਸਕਦਾ ਹੈ।''
ਸੂਤਰ ਨੇ ਕਿਹਾ, ''ਇਹ ਇਸ 'ਤੇ ਵੀ ਨਿਰਭਰ ਕਰੇਗਾ ਕਿ ਕਪਤਾਨ ਖੁਦ ਕਿਹੋ ਜਿਹਾ ਮਹਿਸੂਸ ਕਰਦਾ ਹੈ। ਉਹ ਆਪਣੇ ਸਰੀਰ ਨੂੰ ਸਰਵਸ੍ਰੇਸ਼ਟ ਤਰੀਕੇ ਨਾਲ ਸਮਝਦਾ ਹੈ ਤੇ ਜੇਕਰ ਲੋੜ ਪਈ ਤਾਂ ਉਹ ਖੁਦ ਹੀ ਚੋਣਕਾਰਾਂ ਕੋਲੋਂ ਆਰਾਮ ਦੀ ਮੰਗ ਕਰ ਸਕਦਾ ਹੈ।'' ਦਿੱਲੀ ਵਿਚ ਪਹਿਲੇ ਟੀ-20 ਤੋਂ ਬਾਅਦ ਰਾਜਕੋਟ ਤੇ ਨਾਗਪੁਰ ਵਿਚ ਦੂਜਾ ਤੇ ਤੀਜਾ ਮੈਚ ਕ੍ਰਮਵਾਰ 7 ਤੇ 10 ਨਵੰਬਰ ਨੂੰ ਖੇਡਿਆ ਜਾਵੇਗਾ। ਦੋ ਮੈਚਾਂ ਦੀ ਟੈਸਟ ਲੜੀ ਫਿਰ 14 ਨਵੰਬਰ ਤੋਂ ਸ਼ੁਰੂ ਹੋਵੇਗਾ, ਜਿਹੜੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ। ਦੂਜਾ ਤੇ ਆਖਰੀ ਟੈਸਟ ਕੋਲਕਾਤਾ ਵਿਚ 22 ਨਵੰਬਰ ਤੋ ਖੇਡਿਆ ਜਾਵੇਗਾ। ਭਾਰਤ ਦਸੰਬਰ ਵਿਚ 3 ਟੀ-20 ਤੇ ਇੰਨੇ ਹੀ ਵਨ ਡੇ ਕੌਮਾਂਤਰੀ ਮੈਚਾਂ ਦੀ ਲੜੀ ਵਿਚ ਵੈਸਟਇੰਡੀਜ਼ ਦੀ ਮੇਜ਼ਬਾਨੀ ਕਰੇਗਾ।