ਵਨ ਡੇ 'ਚ 14 ਵਾਰ ਜ਼ੀਰੋ 'ਤੇ ਆਊਟ ਹੋਏ ਕੋਹਲੀ, ਇਸ ਦੇਸ਼ ਵਿਰੁੱਧ ਸਭ ਤੋਂ ਜ਼ਿਆਦਾ
Friday, Jan 21, 2022 - 07:59 PM (IST)
ਪਾਰਲ- ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਆਪਣੇ ਵਨ ਡੇ ਕਰੀਅਰ ਵਿਚ 14ਵੀਂ ਵਾਰ ਜ਼ੀਰੋ (ਡੱਕ) 'ਤੇ ਆਊਟ ਹੋਏ ਪਰ ਇਨ੍ਹਾਂ 12 ਸਾਲਾ ਦੇ ਦੌਰਾਨ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕੋਈ ਸਪਿਨਰ ਉਨ੍ਹਾਂ ਨੂੰ ਜ਼ੀਰੋ 'ਤੇ ਆਊਟ ਕਰ ਸਕਿਆ। ਵਿਰਾਟ ਪਾਰਲ ਦੇ ਮੈਦਾਨ 'ਤੇ ਦੱਖਣੀ ਅਫਰੀਕਾ ਦੇ ਵਿਰੁੱਧ ਦੂਜੇ ਵਨ ਡੇ ਵਿਚ ਖਾਤਾ ਵੀ ਨਹੀਂ ਖੋਲ੍ਹ ਸਕੇ। ਵਿਰਾਟ ਹੁਣ ਤੱਕ ਵਨ ਡੇ ਕਰੀਅਰ ਵਿਚ ਇੰਗਲੈਂਡ ਦੇ ਵਿਰੁੱਧ ਸਭ ਤੋਂ ਜ਼ਿਆਦਾ ਤਿੰਨ ਵਾਰ ਜ਼ੀਰੋ 'ਤੇ ਆਊਟ ਹੋਏ ਹਨ। ਇਸ ਦੇ ਨਾਲ ਹੀ ਉਹ 2017 ਤੋਂ ਬਾਅਦ ਭਾਰਤ ਵਲੋਂ ਸਭ ਤੋਂ ਜ਼ਿਆਦਾ ਜ਼ੀਰੋ 'ਤੇ ਆਊਟ ਹੋਣ ਵਾਲੇ ਖਿਡਾਰੀ ਵੀ ਬਣ ਗਏ ਹਨ। ਦੇਖੋ ਰਿਕਾਰਡ-
0 ਬਨਾਮ ਜ਼ਿੰਬਾਬਵੇ (ਰਨ ਆਊਟ) ਮਈ 2010
0 ਬਨਾਮ ਸ਼੍ਰੀਲੰਕਾ (ਕੈਚ. ਸੰਗਾਕਾਰਾ, ਗੇਂਦਬਾਜ਼ੀ. ਫਰਨਾਂਡੋ) ਅਗਸਤ 2010
0 ਬਨਾਮ ਨਿਊਜ਼ੀਲੈਂਡ (ਕੈਚ. ਮਿਲਸ, ਗੇਂਦਬਾਜ਼ੀ. ਮੈਕੇ) ਦਸੰਬਰ 2010
0 ਬਨਾਮ ਵਿੰਡੀਜ਼ (ਐੱਲ. ਪੀ. ਡਬਲਯੂ., ਸਾਮੀ) ਜੂਨ 2011
0 ਬਨਾਮ ਇੰਗਲੈਂਡ (ਗੇਂਦਬਾਜ਼ੀ. ਸਟੀਵਨ ਫਿਨ) ਅਕਤੂਬਰ 2011
0 ਬਨਾਮ ਪਾਕਿਸਤਾਨ (ਗੇਂਦਬਾਜ਼ੀ. ਜੁਨੈਦ ਖਾਨ) ਦਸੰਬਰ 2012
0 ਬਨਾਮ ਇੰਗਲੈਂਡ (ਕੈਚ. ਟਰੇਡਵੈਲ, ਗੇਂਦਬਾਜ਼ੀ. ਬ੍ਰੇਸਨਨ) ਜਨਵਰੀ 2013
0 ਬਨਾਮ ਆਸਟ੍ਰੇਲੀਆ (ਰਨ ਆਊਟ) ਨਵੰਬਰ 2013
0 ਬਨਾਮ ਦੱਖਣੀ ਅਫਰੀਕਾ (ਕੈਚ. ਡਿ ਕਾਕ, ਗੇਂਦਬਾਜ਼ੀ. ਸੋਤਸਬੋਏ) ਦਸੰਬਰ 2013
0 ਬਨਾਮ ਇੰਗਲੈਂਡ (ਕੈਚ. ਕੁੱਕ, ਗੇਂਦਬਾਜ਼ੀ. ਵੋਕਸ) ਅਗਸਤ 2014
0 ਬਨਾਮ ਸ਼੍ਰੀਲੰਕਾ (ਕੈਚ. ਡਿਕਵੇਲਾ, ਗੇਂਦਬਾਜ਼ੀ. ਪ੍ਰਦੀਪ) ਜੂਨ 2017
0 ਬਨਾਮ ਆਸਟ੍ਰੇਲੀਆ (ਕੈਚ. ਮੈਕਸਵੈੱਲ, ਗੇਂਦਬਾਜ਼ੀ. ਕੌਲਟਰ-ਨਾਇਲ) ਸਤੰਬਰ 2017
0 ਬਨਾਮ ਵਿੰਡੀਜ਼ (ਕੈਚ. ਰੋਸਟਨ ਚੇਜ਼, ਗੇਂਦਬਾਜ਼ੀ. ਪੋਲਾਰਡ) ਦਸੰਬਰ 2019
0 ਬਨਾਮ ਦੱਖਣੀ ਅਫਰੀਕਾ (ਕੈਚ. ਬਾਵੁਮਾ, ਗੇਂਦਬਾਜ਼ੀ. ਮਹਾਰਾਜ) ਜਨਵਰੀ 2022
ਭਾਰਤ ਦੇ ਲਈ ਸਭ ਤੋਂ ਜ਼ਿਆਦਾ ਜ਼ੀਰੋ (ਟਾਪ ਆਰਡਰ 'ਚ)
34- ਸਚਿਨ ਤੇਂਦੁਲਕਰ
31- ਵਿਰਾਟ ਕੋਹਲੀ
31- ਵਰਿੰਦਰ ਸਹਿਵਾਗ
29- ਸੌਰਭ ਗਾਂਗੁਲੀ
26- ਯੁਵਰਾਜ ਸਿੰਘ
ਭਾਰਤ ਦੇ ਲਈ ਸਭ ਤੋਂ ਜ਼ਿਆਦਾ ਜ਼ੀਰੋ (2017 ਤੋਂ ਬਾਅਦ)
17- ਵਿਰਾਟ ਕੋਹਲੀ
11- ਕੇ. ਐੱਲ. ਰਾਹੁਲ
09- ਚੇਤੇਸ਼ਵਰ ਪੁਜਾਰਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।