ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ

Wednesday, Mar 24, 2021 - 08:09 PM (IST)

ਕੋਹਲੀ ICC ਟੀ20 ਰੈਂਕਿੰਗ 'ਚ ਚੌਥੇ ਸਥਾਨ 'ਤੇ ਪਹੁੰਚੇ, ਰੋਹਿਤ ਨੂੰ ਵੀ ਹੋਇਆ ਫਾਇਦਾ

ਦੁਬਈ - ਇੰਗਲੈਂਡ ਵਿਰੁੱਧ ਹਾਲ ਹੀ ’ਚ ਜਿੱਤ ਨਾਲ ਖਤਮ ਟੀ-20 ਸੀਰੀਜ਼ ਦੇ 5ਵੇਂ ਅਤੇ ਅੰਤਿਮ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਉਪ-ਕਪਤਾਨ ਰੋਹਿਤ ਸ਼ਰਮਾ ਨੂੰ ਆਈ. ਸੀ. ਸੀ. ਪੁਰਸ਼ ਟੀ-20 ਖਿਡਾਰੀ ਰੈਂਕਿੰਗ ’ਚ ਫਾਇਦਾ ਹੋਇਆ ਹੈ। ਕਪਤਾਨ ਵਿਰਾਟ ਜਿੱਥੇ ਇਕ ਸਥਾਨ ਦੇ ਸੁਧਾਰ ਨਾਲ ਹਮਵਤਨੀ ਲੋਕੇਸ਼ ਰਾਹੁਲ ਤੋਂ ਅੱਗੇ ਚੌਥੇ ਸਥਾਨ, ਉਥੇ ਹੀ ਉਪ-ਕਪਤਾਨ ਰੋਹਿਤ 3 ਸਥਾਨ ਦੀ ਛਲਾਂਗ ਨਾਲ 14ਵੇਂ ਸਥਾਨ ’ਤੇ ਆ ਗਏ ਹਨ। ਰਾਹੁਲ ਇਸ ਰੈਂਕਿੰਗ ’ਚ 5ਵੇਂ ਸਥਾਨ ’ਤੇ ਖਿਸਕ ਗਏ ਹਨ। ਵਿਰਾਟ ਅਤੇ ਰੋਹਿਤ ਨੇ ਇੰਗਲੈਂਡ ਵਿਰੁੱਧ 5ਵੇਂ ਅਤੇ ਫੈਸਲਾਕੁੰਨ ਮੁਕਾਬਲੇ ’ਚ ਕ੍ਰਮਵਾਰ 52 ਗੇਂਦਾਂ ’ਤੇ 80 ਅਤੇ 34 ਗੇਂਦਾਂ ’ਤੇ 64 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।

ਇਹ ਖ਼ਬਰ ਪੜ੍ਹੋ- ਪੰਜਾਬ ਦੀਆਂ ਜੇਲਾਂ ’ਚ ਕੈਦੀਆਂ ਨੂੰ ਰੋਜ਼ਗਾਰ ਦੇਣ ਦੀ ਤਿਆਰੀ


ਆਈ. ਸੀ. ਸੀ. ਨੇ ਇਕ ਬਿਆਨ ’ਚ ਕਿਹਾ ਕਿ ਆਬੂ ਧਾਬੀ ’ਚ ਅਫਗਾਨਿਸਤਾਨ ਅਤੇ ਜ਼ਿੰਬਾਬਵੇ ’ਚ 3 ਮੈਚਾਂ ਦੀ ਸੀਰੀਜ਼ ਤੋਂ ਇਲਾਵਾ ਭਾਰਤ ਅਤੇ ਇੰਗਲੈਂਡ ’ਚ ਆਖਰੀ 2 ਟੀ-20 ਮੁਕਾਬਲਿਆਂ ਦੇ ਮੱਦੇਨਜ਼ਰ ਰੈਂਕਿੰਗ ਅਪਡੇਟ ਕੀਤੀ ਗਈ ਹੈ। ਭਾਰਤੀ ਬੱਲੇਬਾਜ਼ਾਂ ਸ਼੍ਰੇਅਸ ਅਈਅਰ ਅਤੇ ਸੂਯਆਕੁਮਾਰ ਯਾਦਵ ਨੇ ਵੀ ਰੈਂਕਿੰਗ ’ਚ ਕਾਫੀ ਉਛਾਲ ਪ੍ਰਾਪਤ ਕੀਤਾ ਹੈ। 5 ਸਥਾਨਾਂ ਦੇ ਸੁਧਾਰ ਨਾਲ ਸ਼੍ਰੇਅਸ ਜਿੱਥੇ ਆਪਣੇ ਕੈਰੀਅਰ ਦੇ ਸਭ ਤੋਂ ਉੱਚ 26ਵੇਂ ਸਥਾਨ ਤਾਂ ਉਥੇ ਹੀ ਇੰਗਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਦੂਜੇ ਅਤੇ ਆਪਣੇ ਡੈਬਿਊ ਮੈਚ ’ਚ 32 ਗੇਂਦਾਂ ’ਤੇ 57 ਦੌੜਾਂ ਦੀ ਆਤਿਸ਼ੀ ਪਾਰੀ ਖੇਡਣ ਵਾਲੇ  ਸੂਯਆਕੁਮਾਰ ਸਿੱਧੇ 66ਵੇਂ ਸਥਾਨ ’ਤੇ ਪਹੁੰਚ ਗਏ ਹਨ। ਸੂਰੀਆ ਦੇ ਆਈ. ਸੀ. ਸੀ. ਰੈਂਟਿੰਗ ’ਚ 424 ਅੰਕ ਹਨ।

PunjabKesari
ਇੰਗਲੈਂਡ ਦੇ ਡੇਵਿਡ ਮਲਾਨ ਭਾਰਤ ਖਿਲਾਫ 5ਵੇਂ ਟੀ-20 ਮੁਕਾਬਲੇ ’ਚ 68 ਦੌੜਾਂ ਦੀ ਧਮਾਕੇਦਾਰ  ਪਾਰੀ ਦੀ ਬਦੌਲਤ ਬੱਲੇਬਾਜ਼ੀ ਰੈਂਕਿੰਗ ’ਚ ਆਪਣੇ ਟਾਪ ਸਥਾਨ ’ਤੇ ਬਰਕਰਾਰ ਹਨ, ਜਦੋਂਕਿ ਜੋਸ ਬਟਲਰ ਇਕ ਸਥਾਨ ਦੇ ਸੁਧਾਰ ਨਾਲ 18ਵੇਂ ਸਥਾਨ ’ਤੇ ਆ ਗਏ ਹਨ। ਕਪਤਾਨ ਇਓਨ ਮੋਰਗਨ ਆਪਣੇ 11ਵੇਂ ਸਥਾਨ ’ਤੇ ਬਰਕਰਾਰ ਹਨ।
ਭੁਵਨੇਸ਼ਵਰ 24ਵੇਂ ਸਥਾਨ ’ਤੇ ਪੁੱਜੇ

PunjabKesari

ਆਈ . ਸੀ . ਸੀ . ਰੈਂਕਿੰਗ ਗੇਂਦਬਾਜ਼ੀ 'ਚ ਭਾਰਤ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ 21 ਸਥਾਨਾਂ ਦੀ ਛਲਾਂਗ ਦੇ ਨਾਲ ਸਿੱਧੇ 24ਵੇਂ ਸਥਾਨ ਉੱਤੇ ਪਹੁੰਚ ਗਏ ਹਨ, ਜਦੋਂ ਕਿ ਹਾਰਦਿਕ ਪੰਡਯਾ 47 ਸਥਾਨਾਂ ਦੇ ਉਛਾਲ ਦੇ ਨਾਲ 78ਵੇਂ ਸਥਾਨ ਉੱਤੇ ਪੁੱਜੇ ਹਨ । ਗੇਂਦਬਾਜ਼ਾਂ 'ਚ ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ 1 ਸਥਾਨ ਦੇ ਸੁਧਾਰ ਦੇ ਨਾਲ ਚੌਥੇ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ 12 ਸਥਾਨਾਂ ਦੀ ਛਲਾਂਗ ਦੇ ਨਾਲ 22ਵੇਂ ਸਥਾਨ ਉੱਤੇ ਪਹੁੰਚ ਗਏ ਹਨ ।

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News