ਵਿੰਡੀਜ਼ ਖਿਲਾਫ ਤੀਜੇ ਮੈਚ 'ਚ ਸੈਂਕੜਾ ਲਾਉਂਦੇ ਹੀ ਕੋਹਲੀ ਤੋੜ ਸਕਦਾ ਇਹ 5 ਵੱਡੇ ਰਿਕਾਰਡ

Sunday, Dec 22, 2019 - 02:18 PM (IST)

ਸਪੋਰਟਸ ਡੈਸਕ— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵੈੱਸਟਇੰਡੀਜ਼ ਖਿਲਾਫ ਵਨ-ਡੇ ਸੀਰੀਜ਼ 'ਚ ਖਾਮੋਸ਼ ਰਿਹਾ ਹੈ ਅਤੇ ਕੋਹਲੀ ਪਹਿਲੇ ਦੋ ਮੈਚਾਂ 'ਚ 4 ਅਤੇ 0 ਦਾ ਸਕੋਰ ਹੀ ਬਣਾ ਸਕਿਆ ਹੈ। ਅਜਿਹੇ 'ਚ ਅੱਜ ਐਤਵਾਰ ਨੂੰ ਕਟਕ 'ਚ ਖੇਡੇ ਜਾ ਰਹੇ ਤੀਜੇ ਵਨ-ਡੇ 'ਚ ਕੋਹਲੀ ਦੀਆਂ ਨਜ਼ਰਾਂ ਦਮਦਾਰ ਪਾਰੀ ਖੇਡਦੇ ਹੋਏ ਸਾਲ 2019 ਦਾ ਅੰਤ ਧਮਾਕੇਦਾਰ ਅੰਦਾਜ 'ਚ ਕਰਨ 'ਤੇ ਹੋਣਗੀਆਂ। ਅੱਜ ਦੇ ਇਸ ਮੁਕਾਬਲੇ 'ਚ ਜੇਕਰ ਕੋਹਲੀ ਇਕ ਤੂਫਾਨੀ ਸੈਂਕੜੇ ਵਾਲੀ ਪਾਰੀ ਖੇਡਦਾ ਹੈ ਤਾਂ ਉਹ ਇਸ ਸੈਂਕੜੇ ਦੀ ਮਦਦ ਨਾਲ ਕਈ ਵੱਡੇ ਰਿਕਾਰਡ ਤੋੜ ਸਕਦਾ ਹੈ। PunjabKesari 1. ਕੋਹਲੀ ਦੀਆਂ ਨਜ਼ਰਾਂ ਇਸ ਮੈਚ 'ਚ ਕਈ ਵੱਡੇ ਰਿਕਾਰਡ ਤੋੜਨ 'ਤੇ ਹੋਣਗੀਆਂ। ਜੇਕਰ ਉਹ ਇਸ ਮੈਚ 'ਚ 56 ਰਣ ਬਣਾਉਂਦਾ ਹੈ ਤਾਂ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਜੈਕ ਕੈਲਿਸ ਦਾ ਰਿਕਾਰਡ ਤੋੜ ਦੇਵੇਗਾ। ਵਿਰਾਟ ਕੋਹਲੀ ਨੇ ਹੁਣ ਤੱਕ 241 ਵਨ-ਡੇ ਮੈਚਾਂ 'ਚ 11524 ਦੌੜਾਂ ਬਣਾਈਆਂ ਹਨ ਅਤੇ ਜੇਕਰ ਉਹ ਅੱਜ ਦੇ ਮੁਕਾਬਲੇ 'ਚ 'ਚ 56 ਦੌੜਾਂ ਅਤੇ ਬਣਾ ਲੈਂਦਾ ਹੈ ਤਾਂ ਉਹ ਕੈਲਿਸ (11579) ਨੂੰ ਪਿੱਛੇ ਛੱਡ ਵਨ-ਡੇ 'ਚ 7ਵਾਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਜਾਵੇਗਾ।

2 . ਕੋਹਲੀ ਨੂੰ ਕਪਤਾਨ ਦੇ ਤੌਰ 'ਤੇ 11 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲਾ 6ਵਾਂ ਖਿਡਾਰੀ ਬਣਨ ਲਈ ਸਿਰਫ 116 ਦੌੜਾਂ ਦੀ ਜ਼ਰੂਰਤ ਹੈ। 

3 . ਕੋਹਲੀ ਨੂੰ ਇਕ ਕੈਲੇਂਡਰ ਈਅਰ 'ਚ ਸਭ ਤੋਂ ਜ਼ਿਆਦਾ ਦੌੜਾਂ ਦਾ ਆਪਣਾ ਹੀ ਰਿਕਾਰਡ ਤੋੜਨ ਲਈ 169 ਦੌੜਾਂ ਦੀ ਜ਼ਰੂਰਤ ਹੈ। ਉਸ ਨੇ 2019 'ਚ ਹੁਣ ਤਕ 1292 ਦੌੜਾਂ ਬਣਾਈਆਂ ਹਨ, ਜਦ ਕਿ 2017 'ਚ ਉਸ ਨੇ 1460 ਵਨ-ਡੇ ਦੌੜਾਂ ਬਣਾਈਆਂ ਸਨ। 
PunjabKesari
4 .  ਕੋਹਲੀ ਨੂੰ ਕਿਸੇ ਇਕ ਟੀਮ ਖਿਲਾਫ ਸਭ ਤੋਂ ਜ਼ਿਆਦਾ ਦੌੜਾਂ ਦੇ ਆਪਣੇ ਹੀ ਰਿਕਾਰਡ ਨੂੰ ਤੋੜਨ ਲਈ 71 ਦੌੜਾਂ ਦੀ ਜ਼ਰੂਰਤ ਹੈ ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ 2150 ਵਨ-ਡੇ ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ ਸ਼੍ਰੀਲੰਕਾ ਖਿਲਾਫ ਬਣਾਏ 2220 ਦੌੜਾਂ ਦੇ ਰਿਕਾਰਡ ਨੂੰ ਤੋੜਨ ਲਈ 71 ਦੌੜਾਂ ਦੀ ਜ਼ਰੂਰਤ ਹੈ।
5 .  ਕੋਹਲੀ ਅਤੇ ਰੋਹਿਤ ਸ਼ਰਮਾ ਦੀ ਜੋੜੀ ਵਨ-ਡੇ 'ਚ ਦੂਜੀ ਸਭ ਤੋਂ ਕਾਮਯਾਬ ਭਾਰਤੀ ਜੋੜੀ ਬਣਨ ਤੋਂ ਸਿਰਫ਼ 18 ਦੌੜਾਂ ਦੂਰ ਹੈ। ਇਨ੍ਹਾਂ ਦੋਵਾਂ ਨੇ ਮਿਲ ਕੇ ਹੁਣ ਤਕ 4741 ਦੌੜਾਂ ਜੋੜੀਆਂ ਹਨ ਅਤੇ ਉਉਨ੍ਹਾਂ ਨੂੰ ਦੂਜੇ ਨੰਬਰ 'ਤੇ ਮੌਜੂਦ ਧਵਨ-ਰੋਹਿਤ ਦੀ ਜੋੜੀ (4753) ਨੂੰ ਪਿੱਛੇ ਛੱਡਣ ਲਈ 18 ਦੌਡਾਂ ਦੀ ਜ਼ਰੂਰਤ ਹੈ। 8227 ਰਣ ਦੇ ਨਾਲ ਸਚਿਨ-ਗਾਂਗੁਲੀ ਦੀ ਜੋੜੀ ਟਾਪ 'ਤੇ ਹੈ।PunjabKesari


Related News