ਸਟੇਨ ਦੇ ਬਾਹਰ ਹੋਣ ਨੂੰ ਵਿਰਾਟ ਨੇ ਦੱਸਿਆ ਨਿਰਾਸ਼ਾਜਨਕ, ਡੂ ਪਲੇਸਿਸ ਨੇ IPL ਨੂੰ ਠਹਿਰਾਇਆ ਜ਼ਿੰਮੇਵਾਰ

Wednesday, Jun 05, 2019 - 12:51 PM (IST)

ਨਵੀਂ ਦਿੱਲੀ : ਦੱਖਣੀ ਅਫਰੀਕਾ ਦੇ ਸਟਾਰ ਤੇਜ਼ ਗੇਂਦਬਾਜ਼ ਡੇਲ ਸਟੇਨ ਦੇ ਮੋਢੇ ਦੀ ਸੱਟ ਦੀ ਵਜ੍ਹਾ ਨਾਲ ਵਰਲਡ ਕੱਪ 2019 ਤੋਂ ਬਾਹਰ ਹੋਣ ਦੇ ਬਾਅਦ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਉਸਦੇ ਨਾਂ ਭਾਵੁਕ ਸੰਦੇਸ਼ ਦਿੱਤਾ ਹੈ। ਕੋਹਲੀ ਨੇ ਸਟੇਨ ਦੇ ਜਲਦੀ ਠੀਕ ਹੋਣ ਦੀਆਂ ਕਾਮਨਾਵਾਂ ਕੀਤੀਆਂ ਹਨ। ਕੋਹਲੀ ਨੇ ਸਟਾਰ ਗੇਂਦਬਾਜ਼ ਅਤੇ ਆਪਣੇ ਚੰਗੇ ਦੋਸਤ ਸਟੇਨ ਦੇ ਵਰਲਡ ਕੱਪ ਤੋਂ ਬਾਹਰ ਹੋਣ ਨੂੰ ਨਿਰਾਸ਼ਾਜਨਕ ਦੱਸਿਆ ਹੈ। ਸਟੇਨ ਭਾਰਤ ਖਿਲਾਫ ਮੈਚ ਤੋਂ ਪਹਿਲਾਂ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਕੋਹਲੀ ਨੇ ਡੇਲ ਸਟੇਨ ਦੇ ਨਾਂ ਇਕ ਜਾਰੀ ਵੀਡੀਓ ਵਿਚ ਕਿਹਾ, ''ਮੈਨੂੰ ਸਟੇਨ ਲਈ ਬੁਰਾ ਲੱਗ ਰਿਹਾ ਹੈ ਕਿਉਂਕਿ ਉਹ ਬਹੁਤ ਖੁਸ਼ ਦਿਸ ਰਹੇ ਸੀ। ਉਹ ਬਹੁਤ ਚੰਗੀ ਗੇਂਦਬਾਜ਼ੀ ਕਰ ਰਹੇ ਸੀ ਅਤੇ ਅਚਾਨਕ ਸਾਨੂੰ ਪਤਾ ਲਗਦਾ ਹੈ ਕਿ ਉਹ ਟੂਰਨਾਮੈਂਟ ਨੂੰ ਜਾਰੀ ਨਹੀਂ ਰੱਖ ਸਕਣਗੇ। ਇਸ ਲਈ ਮੈਨੂੰ ਉਸਦੇ ਲਈ ਬੁਰਾ ਲੱਗ ਰਿਹਾ ਹੈ।''

ਡੂ ਪਲੇਸਿਸ ਨੇ ਆਈ. ਪੀ. ਐੱਲ. ਨੂੰ ਦੱਸਿਆ ਸੱਟ ਦੀ ਵਜ੍ਹਾ
ਉੱਥੇ ਦੀ ਦੱਖਣੀ ਅਫਰੀਕੀ ਕਪਤਾਨ ਫਾਫ ਡੂ ਪਲੇਸਿਸ ਨੇ ਡੇਲ ਸਟੇਨ ਦੀ ਸੱਟ ਲਈ ਆਈ. ਪੀ. ਐੱਲ. ਨੂੰ ਦੋਸ਼ੀ ਠਹਿਰਾਇਆ ਹੈ। ਡੂ ਪਲੇਸਿਸ ਨੇ ਕਿਹਾ ਕਿ ਜੇਕਰ ਸਟੇਨ ਆਈ. ਪੀ. ਐੱਲ. ਨਹੀਂ ਖੇਡਦੇ ਤਾਂ ਹਾਲਾਤ ਬਿਲਕੁਲ ਵੱਖ ਹੁੰਦੇ। ਬਦਕਿਸਮਤੀ ਨਾਲ ਇਹ ਆਈ. ਪੀ. ਐੱਲ. ਦੇ ਉਨ੍ਹਾਂ 2 ਮੈਚਾਂ ਦੌਰਾਨ ਹੋਇਆ, ਜਿਸ ਵਿਚ ਸਟੇਨ ਖੇਡੇ। ਜੇਕਰ ਉਹ ਆਈ. ਪੀ. ਐੱਲ. ਨਹੀਂ ਖੇਡਦੇ ਤਾਂ ਕੌਣ ਜਾਣਦਾ ਹੈ ਕਿ ਸਟੇਨ ਅਜੇ ਕਿੱਥੇ ਹੁੰਦੇ''


Related News