ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਕੀਤੇ 12 ਸਾਲ ਪੂਰੇ, ਸ਼ੇਅਰ ਕੀਤੀ ਫੋਟੋ
Tuesday, Aug 18, 2020 - 08:59 PM (IST)
ਨਵੀਂ ਦਿੱਲੀ- ਭਾਰਤੀ ਟੀਮ ਦੇ ਮੌਜੂਦਾ ਕਪਤਾਨ ਵਿਰਾਟ ਕੋਹਲੀ ਨੇ 18 ਅਗਸਤ ਭਾਵ ਕੀ ਅੱਜ ਹੀ ਦੇ ਦਿਨ ਦੀ ਤਾਰੀਖ ’ਚ ਭਾਰਤ ਦੇ ਕਰੋੜਾਂ ਕ੍ਰਿਕਟ ਫੈਂਸ ਤੇ ਦੁਨੀਆਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਬੇਹੱਦ ਹੀ ਖਾਸ ਹੈ। ਜੀ ਹਾਂ, ਇਹ ਤਾਂ ਤਾਰੀਖ ਹੈ ਜਿਸ ਦਿਨ ਮੌਜੂਦਾ ਦੌਰ ਦੇ ਸਭ ਤੋਂ ਟੈਲੇਂਟੇਡ ਬੱਲੇਬਾਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ’ਚ ਪਹਿਲਾ ਕਦਮ ਰੱਖਿਆ ਸੀ। ਅਜਿਹੇ ’ਚ ਕੋਹਲੀ ਨੇ ਸੋਸ਼ਲ ਮੀਡੀਆ ’ਤੇ ਇਕ ਖਾਸ ਫੋਟੋ ਸ਼ੇਅਰ ਕੀਤੀ ਹੈ।
ਦਰਅਸਲ, ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ- 12 ਸਾਲ। ਸਮਾਂ ਲੰਘ ਜਾਂਦਾ ਹੈ। ਹਮੇਸ਼ਾ ਦੇ ਲਈ ਸ਼ੁਕਰਗੁਜ਼ਾਰ... ਦੱਸ ਦੇਈਏ ਕਿ ਕੋਹਲੀ ਨੇ ਅੱਜ ਹੀ ਦੇ ਦਿਨ ਅੰਤਰਰਾਸ਼ਟਰੀ ਕ੍ਰਿਕਟ ’ਚ ਡੈਬਿਊ ਕੀਤਾ ਸੀ। ਇਸ ਮੈਚ ’ਚ ਵਿਰਾਟ ਕੋਹਲੀ ਸਿਰਫ 12 ਦੌੜਾਂ ਬਣਾ ਸਕੇ ਸਨ। ਉਸ ਨੂੰ ਨੁਵਾਨ ਕੁਲਾਸੇਕਰਾ ਨੇ ਆਊਟ ਕੀਤਾ ਸੀ। ਭਾਰਤ ਦੀ ਪੂਰੀ ਟੀਮ ਇਸ ਮੈਚ ’ਚ 146 ਦੌੜਾਂ ’ਤੇ ਢੇਰ ਹੋ ਗਈ ਸੀ। ਮੇਜ਼ਬਾਨ ਸ਼੍ਰੀਲੰਕਾ ਨੇ ਇਹ ਮੈਚ 8 ਵਿਕਟਾਂ ਨਾਲ ਜਿੱਤਿਆ ਸੀ।
ਜ਼ਿਕਰਯੋਗ ਹੈ ਕਿ ਕੋਹਲੀ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਵਿਰਾਟ ਕੋਹਲੀ ਦੇ ਕ੍ਰਿਕਟ ਕਰੀਅਰ ਦੇ ਬਾਰੇ ’ਚ ਤਾਂ ਉਨ੍ਹਾਂ ਨੇ ਟੀਮ ਦੇ ਲਈ ਹੁਣ ਤੱਕ 86 ਟੈਸਟ ਮੈਚ ਖੇਡੇ ਹਨ ਤੇ 145 ਪਾਰੀਆਂ ’ਚ 7240 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਮ ਦੇ ਲਈ ਵਨ ਡੇ ਫਾਰਮੈਟ ’ਚ 248 ਵਨ ਡੇ ਮੈਚ ਖੇਡਦੇ ਹੋਏ 239 ਪਾਰੀਆਂ ’ਚ 11867 ਦੌੜਾਂ ਤੇ ਟੀ-20 ਫਾਰਮੈਟ ’ਚ 82 ਮੈਚ ਖੇਡਦੇ ਹੋਏ 76 ਪਾਰੀਆਂ ’ਚ 2794 ਦੌੜਾਂ ਬਣਾਈਆਂ ਹਨ।