ਇੰਦੌਰ ਟੈਸਟ 'ਚ ਕੋਹਲੀ ਦੇ ਨਿਸ਼ਾਨੇ 'ਤੇ ਹੋਵੇਗਾ ਸੌਰਵ ਗਾਂਗੁਲੀ ਦਾ ਇਹ ਵੱਡਾ ਰਿਕਾਰਡ

Thursday, Nov 14, 2019 - 01:32 PM (IST)

ਇੰਦੌਰ ਟੈਸਟ 'ਚ ਕੋਹਲੀ ਦੇ ਨਿਸ਼ਾਨੇ 'ਤੇ ਹੋਵੇਗਾ ਸੌਰਵ ਗਾਂਗੁਲੀ ਦਾ ਇਹ ਵੱਡਾ ਰਿਕਾਰਡ

ਸਪੋਰਟਸ ਡੈਸਕ— ਭਾਰਤ ਅਤੇ ਬੰਗ‍ਲਾਦੇਸ਼ ਵਿਚਾਲੇ ਦੋ ਟੈਸ‍ਟ ਮੈਚਾਂ ਦੀ ਸੀਰੀਜ਼ ਅੱਜ ਤੋਂ ਸ਼ੁਰੂ ਹੋ ਗਈ ਹੈ। ਸੀਰੀਜ਼ ਦਾ ਪਹਿਲਾ ਮੈਚ ਅੱਜ ਇੰਦੌਰ ਦੇ ਹੋਲ‍ਕਰ ਸ‍ਟੇਡੀਅਮ 'ਚ ਖੇਡਿਆ ਜਾ ਰਿਹਾ। ਇਸ ਮੁਕਾਬਲੇ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇਸ ਮੈਚ 'ਚ ਵੀ ਕਈ ਰਿਕਾਰਡ ਟੁੱਟਣ ਦੀ ਕਗਾਰ 'ਤੇ ਪਹੁੰਚ ਗਏ ਹਨ। ਭਾਰਤੀ ਕਪ‍ਤਾਨ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਇਸ ਪਹਿਲੇ ਹੀ ਮੈਚ 'ਚ ਰਿਕਾਰਡਜ਼ ਦੀ ਝੱੜੀ ਲਗਾ ਸਕਦੇ ਹਨ। ਕਈ ਰਿਕਾਰਡਜ਼ ਤਾਂ ਪਹਿਲਾਂ ਹੀ ਦਿਨ ਟੁੱਟਦੇ ਹੋਏ ਦਿਖਾਈ ਦੇ ਸਕਦੇ ਹਨ। ਇਨ੍ਹਾਂ ਵਿਚ ਇਕ ਰਿਕਾਰਡ ਅਜਿਹਾ ਵੀ ਹੈ ਜੋ ਵਿਰਾਟ ਕੋਹਲੀ ਬਣਾ ਸਕਦੇ ਹਨ, ਇਸ ਦੇ ਨਾਲ ਹੀ ਉਹ ਭਾਰਤੀ ਟੀਮ ਦੇ ਸਾਬਕਾ ਕਪ‍ਤਾਨ ਅਤੇ ਵਰਤਮਾਨ ਸਮੇਂ 'ਚ ਬੀ. ਸੀ. ਸੀ. ਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਪਿੱਛੇ ਛੱਡ ਦੇਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਵਿਰਾਟ ਕੋਹਲੀ ਇਹ ਰਿਕਾਰਡ ਪਹਿਲੇ ਮੈਚ 'ਚ ਤੋੜਦੇ ਹਨ ਜਾਂ ਫਿਰ ਇਸ ਦੇ ਲਈ ਦੂਜੇ ਟੈਸ‍ਟ ਦਾ ਵੀ ਇੰਤਜ਼ਾਰ ਕਰਨਾ ਹੋਵੇਗਾ।PunjabKesari
ਗਾਂਗੁਲੀ ਦੇ ਇਸ ਰਿਕਾਰਡ ਤੋਂ 147 ਦੌਡ਼ਾਂ ਪਿੱਛੇ ਕੋਹਲੀ
ਭਾਰਤੀ ਕਪ‍ਤਾਨ ਵਿਰਾਟ ਕੋਹਲੀ ਨੇ ਆਪਣੇ ਟੈਸ‍ਟ ਕਰੀਅਰ 'ਚ ਹੁਣ ਤੱਕ ਕੁੱਲ 82 ਟੈਸ‍ਟ ਮੈਚ ਖੇਡੇ ਹਨ। ਕੋਹਲੀ ਨੇ ਹੁਣ ਤੱਕ ਖੇਡੇ ਗਏ ਮੈਚਾਂ 'ਚ 7066 ਦੌੜਾਂ ਬਣਾ ਚੁੱਕਾ ਹੈ। ਭਾਰਤ ਵਲੋਂ ਟੈਸ‍ਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਉਹ ਇਸ ਸਮੇਂ 7ਵੇਂ ਸ‍ਥਾਨ 'ਤੇ ਕਾਬਜ਼ ਹੈ। ਇੰਦੌਰ 'ਚ ਖੇਡੇ ਜਾ ਰਹੇ ਇਸ ਮੈਚ 'ਚ ਜੇਕਰ ਵਿਰਾਟ ਕੋਹਲੀ 147 ਦੌੜਾਂ ਹੀ ਬਣਾ ਲੈਂਦਾ ਹੈ ਤਾਂ ਉਹ ਸਾਬਕਾ ਕਪ‍ਤਾਨ ਸੌਰਵ ਗਾਂਗੁਲੀ ਨੂੰ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਪਿੱਛੇ ਛੱਡ ਦੇਵੇਗਾ। ਸਾਬਕਾ ਕਪ‍ਤਾਨ ਸੌਰਵ ਗਾਂਗੁਲੀ ਨੇ ਆਪਣੇ ਟੈਸ‍ਟ ਕਰੀਅਰ 'ਚ 7212 ਦੌੜਾਂ ਬਣਾਈਆਂ ਸਨ। ਜਦੋਂ ਸੌਰਵ ਗਾਂਗੁਲੀ ਨੇ ਆਪਣਾ ਆਖਰੀ ਮੈਚ ਖੇਡਿਆ ਸੀ, ਉਸ ਸਮੇਂ ਵਿਰਾਟ ਨਵਾਂ-ਨਵਾਂ ਟੀਮ 'ਚ ਸ਼ਾਮਲ ਹੋਇਆ ਸੀ। ਹੁਣ ਉਹ ਟੈਸਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਸੌਰਵ ਗਾਂਗੁਲੀ ਨੂੰ ਪਿੱਛੇ ਛੱਡਣ ਲਈ ਤਿਆਰ ਹੈ।PunjabKesari
ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਭਾਰਤੀ
ਉਂਝ ਤਾਂ ਭਾਰਤ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਸਚਿਨ ਤੇਂਦੁਲਕਰ ਨੇ ਬਣਾਈਆਂ ਹਨ। ਸੰਨਿ‍ਆਸ ਦਾ ਐਲਾਨ ਕਰਨ ਤੋਂ ਪਹਿਲਾਂ ਸਚਿਨ ਤੇਂਦੁਲਕਰ 15921 ਦੌੜਾਂ ਬਣਾ ਚੁੱਕੇ ਸਨ। ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਤੋਂ ਇਲਾਵਾ ਸਾਬਕਾ ਕਪ‍ਤਾਨ ਰਾਹੁਲ ਦ੍ਰਾਵਿੜ ਨੇ 164 ਮੈਚਾਂ 'ਚ 13288 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਲਿਟਿਲ ਮਾਸ‍ਟਰ ਦੇ ਨਾਂ ਨਾਲ ਮਸ਼ਹੂਰ ਸੁਨੀਲ ਗਵਾਸ‍ਕਰ 10122 ਦੌੜਾਂ, ਵੀ. ਵੀ. ਐੱਸ. ਲਕਸ਼ਮਣ 8781, ਵਰਿੰਦਰ ਸਹਿਵਾਗ 8586 ਦੌੜਾਂ ਬਣਾ ਚੁੱਕੇ ਹਨ। ਇਹ ਸਾਰੇ ਬੱਲੇਬਾਜ਼ ਵਿਰਾਟ ਕੋਹਲੀ ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ। ਹੁਣ ਇਕ-ਇਕ ਕਰ ਵਿਰਾਟ ਕੋਹਲੀ ਸਭ ਨੂੰ ਪਿੱਛੇ ਕਰਦਾ ਜਾ ਰਿਹਾ ਹੈ।


Related News