ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ

Thursday, Nov 16, 2023 - 04:14 PM (IST)

ਕੋਹਲੀ ਬਣਿਆ ਸੈਂਕੜਿਆਂ ਦਾ 'ਕਿੰਗ', ਤੋੜਿਆ ਸਚਿਨ ਦਾ 49 ਸੈਂਕੜਿਆਂ ਦਾ ਰਿਕਾਰਡ

ਸਪੋਰਟਸ ਡੈਸਕ : ਵਿਰਾਟ ਕੋਹਲੀ ਦਾ ਬੱਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵਿਰੋਧੀ ਟੀਮ ਦੇ ਗੇਂਦਬਾਜ਼ਾਂ ਲਈ ਡਰਾਉਣਾ ਸੁਪਨਾ ਬਣੇ ਹੋਏ ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 'ਚ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕਰਦੇ ਹੋਏ ਸ਼ਾਨਦਾਰ ਸੈਂਕੜਾ ਲਗਾ ਕੇ ਮਹਾਨ ਬੱਲੇਬਾਜ਼ ਤੇ ਕ੍ਰਿਕਟ ਦੇ ਭਗਵਾਨ ਵਜੋਂ ਜਾਣੇ ਜਾਂਦੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਇਹ ਕੋਹਲੀ ਦੇ ਵਨਡੇ ਕਰੀਅਰ ਦਾ 50 ਸੈਂਕੜਾ ਹੈ, ਜਿਸ ਨਾਲ ਉਹ ਵਿਸ਼ਵ ਕ੍ਰਿਕਟ 'ਚ ਸਭ ਤੋਂ ਸਫਲ ਤੇ ਸਭ ਤੋਂ ਮਸ਼ਹੂਰ ਬੱਲੇਬਾਜ਼ ਬਣ ਗਿਆ ਹੈ। 

ਇਹ ਵੀ ਪੜ੍ਹੋ- ਸ਼ੰਮੀ ਨੂੰ ਲੈ ਕੇ ਦਿੱਲੀ ਅਤੇ ਮੁੰਬਈ ਪੁਲਸ ਵਿਚਕਾਰ ਚੱਲੀ ਮਜ਼ਾਕੀਆ 'ਵਾਰ', ਹੋਈ ਮਿੱਠੀ ਨੋਕ-ਝੋਕ

 

ਇਸ ਤੋਂ ਪਹਿਲਾਂ ਕੋਹਲੀ ਨੇ ਅੱਜ ਦੇ ਮੈਚ 'ਚ 80ਵੀਂ ਦੌੜ ਬਣਾਉਂਦਿਆਂ ਹੀ ਸਚਿਨ ਵੱਲੋਂ 20 ਸਾਲ ਪਹਿਲਾਂ 2002-03 ਦੇ ਵਿਸ਼ਵ ਕੱਪ ਦੌਰਾਨ ਬਣਾਏ ਗਏ ਸਭ ਤੋਂ ਵੱਧ ਦੌੜਾਂ ਦੇ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ। ਸਚਿਨ ਨੇ ਵਿਸ਼ਵ ਕੱਪ 2002-03 ਦੌਰਾਨ 673 ਦੌੜਾਂ ਬਣਾਈਆਂ ਸਨ। ਇਹ ਰਿਕਾਰਡ 20 ਸਾਲ ਤੱਕ ਕਿਸੇ ਬੱਲੇਬਾਜ਼ ਕੋਲੋਂ ਨਹੀਂ ਟੁੱਟਿਆ, ਪਰ ਵਿਰਾਟ ਕੋਹਲੀ ਨੇ ਇਹ ਰਿਕਾਰਡ ਵੀ ਆਪਣੇ ਨਾਂ ਕਰ ਲਿਆ। 

ਇਹ ਵੀ ਪੜ੍ਹੋ- ਆਸਟ੍ਰੇਲੀਆ ਨੂੰ ਹਰਾ ਕੇ 'ਚੋਕਰਸ' ਦਾ ਠੱਪਾ ਹਟਾਉਣ ਦੇ ਇਰਾਦੇ ਨਾਲ ਸੈਮੀਫਾਈਨਲ 'ਚ ਉਤਰੇਗੀ ਅਫਰੀਕੀ ਟੀਮ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harpreet SIngh

Content Editor

Related News