ਅੰਪਾਇਰ ਨਾਲ ਭਿੜੇ ਕੋਹਲੀ, ਮੈਦਾਨ ਵਿਚਾਲੇ DRS ਨੂੰ ਲੈ ਕੇ ਹੋਇਆ ਵਿਵਾਦ

02/08/2020 2:39:25 PM

ਸਪੋਰਟਸ ਡੈਸਕ : ਨਿਊਜ਼ੀਲੈਂਡ ਨੇ ਆਕਲੈਂਡ ਈਡਨ ਗਾਰਡਨ ਪਾਰਕ ਮੈਦਾਨ 'ਤੇ ਜਾਰੀ ਵਨ ਡੇ ਮੈਚ ਵਿਚ ਭਾਰਤ ਦੇ ਸਾਹਮਣੇ ਜਿੱਤ ਲਈ 274 ਦੌੜਾਂ ਦਾ ਟੀਚਾ ਰੱਖਿਆ ਹੈ। ਮੇਜ਼ਬਾਨ ਨਿਊਜ਼ੀਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 8 ਵਿਕਟਾਂ 'ਤੇ 273 ਦੌੜਾਂ ਦਾ ਸਕੋਰ ਬਣਾਇਆ। ਅਜਿਹੇ 'ਚ ਨਿਊਜ਼ੀਲੈਂਡ ਦੀ ਪਾਰੀ ਦੌਰਾਨ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਮੈਦਾਨੀ ਅੰਪਾਇਰ 'ਤੇ ਭੜਕ ਗਏ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਰਅਸਲ, ਹੋਇਆ ਇਹ ਕਿ ਨਿਊਜੀਲੈਂਡ ਦੀ ਪਾਰੀ ਦੌਰਾਨ ਜਦੋਂ ਯੁਜਵੇਂਦਰ ਚਾਹਲ ਦੇ 17ਵੇਂ ਓਵਰ ਦੀ ਗੇਂਦ ਓਪਨਰ ਹੈਨਰੀ ਨਿਕੋਲਸ ਦੇ ਪੈਡ 'ਤੇ ਜਾ ਲੱਗੀ।ਉਹ ਸਵੀਪ ਸ਼ਾਟ ਖੇਡਣਾ ਚਾਹੁੰਦੇ ਸੀ ਪਰ ਸਮੇਂ ਰਹਿੰਦਿਆਂ ਇਸ ਤੋਂ ਖੁੰਝ ਗਏ ਸੀ। ਇਸ 'ਤੇ ਟੀਮ ਇੰਡੀਆ ਨੇ ਐੱਲ. ਬੀ. ਡਬਲਯੂ. ਦੀ ਜ਼ਬਰਦਸਤ ਅਪੀਲ ਕੀਤੀ ਸੀ ਅਤੇ ਅੰਪਾਇਰ ਬਰੂਸ ਨੇ ਉਂਗਲ ਚੁੱਕ ਦਿੱਤੀ ਸੀ। ਦੁਜੇ ਪਾਸੇ ਡੀ. ਆਰ. ਐੱਸ. ਦੇ 15 ਸੈਕੰਡ ਵੀ ਸ਼ੁਰੂ ਹੋ ਚੁੱਕੇ ਸੀ। ਇਸ ਵਿਚਾਲੇ ਨਿਕੋਲਸ ਆਪਣੇ ਸਾਥੀ ਖਿਡਾਰੀ ਗਪਟਿਲ ਨਾਲ ਜਦੋਂ ਤਕ ਚਰਚਾ ਕਰ ਕੇ ਰੀਵਿਊ ਦਾ ਫੈਸਲਾ ਲੈਂਦੇ ਤਦ ਤਕ 15 ਸੈਕੰਡ ਖਤਮ ਹੋ ਗਏ। ਇਸ ਦੇ ਬਾਵਜੂਦ ਨਿਕੋਲਸ ਨੇ ਡੀ. ਆਰ. ਐੱਸ. ਦੀ ਮੰਗ ਕਰ ਦਿੱਤੀ। ਨਿਯਮ ਮੁਤਾਬਕ 15 ਸੈਕੰਡ ਦਾ ਸਮਾਂ ਖਤਮ ਹੋਣ ਤੋਂ ਬਾਅਦ ਕੋਈ ਵੀ ਡੀ. ਆਰ. ਐੱਸ. ਨਹੀਂ ਲੈ ਸਕਦਾ। ਇਸ ਗੱਲ ਤੋਂ ਨਾਰਾਜ਼ ਹੋ ਕੇ ਕਪਤਾਨ ਕੋਹਲੀ ਬਰੂਸ ਦੇ ਕੋਲ ਪਹੁੰਚੇ ਅਤੇ ਉਸ ਦੇ ਨਾਲ ਕੁਝ ਗੱਲ ਕਰਦੇ ਦਿਸੇ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਦੱਸ ਦਈਏ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਕੀਵੀ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਗੁਪਟਿਲ-ਹੈਨਰੀ ਨਿਕੋਲਸ (41) ਨੇ ਟੀਮ ਨੂੰ ਮਜ਼ਬੂਤੀ ਦਿੱਤੀ। ਦੋਵਾਂ ਬੱਲੇਬਾਜ਼ਾਂ ਵਿਚਾਲੇ 93 ਦੌੜਾਂ ਦੀ ਸਾਂਝੇਦਾਰੀ ਹੋਈ ਜਿਸ ਨੂੰ ਸਪਿਨ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਨਿਕੋਲਸ ਨੂੰ ਐੱਲ. ਬੀ. ਡਬਲਯੂ. ਆਊਟ ਕਰ ਕੇ ਤੋੜਿਆ। ਨਿਕੋਲਸ ਨੇ 59 ਗੇਂਦਾਂ ਦੀ ਆਪਣੀ ਪਾਰੀ ਵਿਚ 5 ਚੌਕੇ ਲਾਏ।


Related News