ਕੋਹਲੀ ਦਾ ਵਰਕਆਊਟ ਵੀਡੀਓ, ਦਿਖਾਏ ਸਿਕਸ ਪੈਕ

8/6/2020 3:12:21 AM

ਨਵੀਂ ਦਿੱਲੀ- ਇੰਡੀਅਨਰ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਸ਼ੈਡਿਊਲ ਦਾ ਐਲਾਨ ਹੋ ਚੁੱਕਿਆ ਹੈ ਤੇ ਖਿਡਾਰੀ ਆਪਣੀ ਪੁਰਾਣੀ ਫਿੱਟਨੈਸ ਹਾਸਲ ਕਰਨ 'ਚ ਲੱਗੇ ਹੋਏ ਹਨ। ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਟੀ-20 ਲੀਗ ਦੀ ਤਿਆਰੀ ਕਰ ਰਿਹਾ ਹੈ। ਇਸ ਕ੍ਰਮ 'ਚ ਰਾਇਲ ਚੈਲੰਜ਼ਰਸ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੇ ਵਰਕਆਊਟ ਦਾ ਵੀਡੀਓ ਸ਼ੇਅਰ ਕੀਤਾ ਹੈ। ਵਿਰਾਟ ਨੇ ਇੰਸਟਾਗ੍ਰਾਮ ਵੀਡੀਓ 'ਚ ਟ੍ਰੇਡਮਿਲ 'ਤੇ ਰਨਿੰਗ ਕਰਦੇ ਦਿਖ ਰਹੇ ਹਨ।

 
 
 
 
 
 
 
 
 
 
 
 
 
 

🤙🏼

A post shared by Virat Kohli (@virat.kohli) on Aug 5, 2020 at 7:38am PDT


ਭਾਰਤੀ ਕਪਤਾਨ ਵਿਰਾਟ ਕੋਹਲੀ ਇਸ ਵੀਡੀਓ 'ਚ ਸ਼ਰਟਲੇਸ ਹਨ ਤੇ ਉਸਦੇ ਸਿਕਸ ਪੈਕ ਐਬਸ ਸਾਫ ਤੌਰ 'ਤੇ ਦੇਖੇ ਜਾ ਸਕਦੇ ਹਨ। ਉਸ ਦੀ ਬਾਡੀ ਨੂੰ ਦੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਫਿੱਟ ਹਨ ਤੇ ਕਿਉਂਕਿ ਦੁਨੀਆ ਦੇ ਹੋਰ ਦਿੱਗਜ ਉਸ ਨੂੰ ਫਿੱਟਨੈਸ ਦੇ ਮਾਮਲੇ 'ਚ ਸਭ ਤੋਂ ਬਿਹਤਰ ਮੰਨਦੇ ਹਨ। ਦੱਸ ਦੇਈਏ ਕਿ ਆਈ. ਪੀ. ਐੱਲ. ਦਾ 13ਵਾਂ ਸੀਜ਼ਨ 19 ਸਤੰਬਰ ਨੂੰ ਯੂ. ਏ. ਈ. 'ਚ ਖੇਡਿਆ ਜਾਵੇਗਾ, ਜਿਸਦਾ ਐਲਾਨ ਗਵਰਨਿੰਗ ਕਾਊਂਸਿਲ ਦੀ ਬੈਠਕ ਤੋਂ ਕੀਤਾ ਗਿਆ।


Gurdeep Singh

Content Editor Gurdeep Singh