ਮੈਚ ਤੋਂ ਪਹਿਲਾਂ ਕੋਹਲੀ ਦੀਆਂ ਵਧੀਆਂ ਮੁਸ਼ਕਲਾਂ, ਕਾਰਤਿਕ ਦਾ ਦਾਅਵਾ ਮਜ਼ਬੂਤ

Sunday, Jul 29, 2018 - 04:52 PM (IST)

ਨਵੀਂ ਦਿੱਲੀ : ਮੁਰਲੀ ਵਿਜੇ ਅਤੇ ਰਾਹੁਲ ਦੇ ਇਲਾਵਾ ਕਪਤਾਨ ਵਿਰਾਟ ਕੋਹਲੀ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ ਸਭ ਨੇ ਅਰਧ ਸੈਂਕੜੇ ਲਗਾਏ। ਸਵਿੰਗ ਦੇ ਅੱਗੇ ਇਨ੍ਹਾਂ ਖਿਡਾਰੀਆਂ ਨੂੰ ਜ਼ਿਆਦਾ ਮੁਸ਼ਕਲਾਂ ਨਹੀਂ ਆਈਆਂ। ਵਿਕਟਕੀਪਰ ਰਿਧਿਮਾਨ ਸਾਹਾ ਦੇ ਜ਼ਖਮੀ ਹੋਣ ਦੇ ਕਾਰਨ ਵਿਕਟਕੀਪਰ ਦੇ ਰੂਪ 'ਚ ਦਿਨੇਸ਼ ਕਾਰਤਿਕ ਨੇ ਬੱਲੇ ਨਾਲ ਯੋਗਦਾਨ ਦੇ ਕੇ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ ਹੈ। ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਦੇ ਰੂਪ 'ਚ ਟੀਮ ਦੇ ਕੋਲ ਹੋਰ ਬਦਲ ਮੌਜੂਦ ਹੈ। ਪੰਤ ਦੇ ਏਸੈਕਸ ਦੇ ਖਿਲਾਫ 26 ਗੇਂਦਾਂ 'ਚ ਅਜੇਤੂ 34 ਦੌੜਾਂ ਬਣਾਈਆਂ। ਇਸ ਦੇ ਇਲਾਵਾ ਪੰਤ ਨੇ ਇੰਡੀਆ-ਏ ਦੇ ਲਈ ਇੰਗਲੈਂਡ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਪੁਜਾਰਾ ਦੀ ਚੋਣ 'ਤੇ ਸੰਕਟ ਦੇ ਬੱਦਲ
ਚੇਤੇਸ਼ਵਰ ਪੁਜਾਰਾ ਟੈਸਟ ਸਪੈਸ਼ਲਿਸਟ ਹੈ ਪਰ ਫਿਲਹਾਲ ਫਾਰਮ ਨੂੰ ਲੈ ਕੇ ਸੰਘਰਸ ਕਰ ਰਹੇ ਹਨ। ਪੁਜਾਰਾ ਏਸੈਕਸ ਖਿਲਾਫ ਪਹਿਲੀ ਪਾਰੀ 'ਚ ਇਕ ਅਤੇ ਦੂਜੀ ਪਾਰੀ 'ਚ 23 ਦੌੜਾਂ ਹੀ ਬਣਾ ਸਕੇ। ਯਾਰਕਸ਼ਾਇਰ ਖਿਲਾਫ ਕਾਊਂਟੀ 'ਚ ਵੀ ਪੁਜਾਰਾ ਕੁਝ ਖਾਸ ਪ੍ਰਦਰਸ਼ਨ ਨਹਂੀਂ ਕਰ ਸਕੇ। ਅਜਿਹੇ 'ਚ ਆਖਰੀ ਪਲੇਇੰਗ ਇਲੈਵਨ 'ਚ ਉਸਦੀ ਚੋਣ ਪੱਕੀ ਨਹੀਂ ਕਹੀ ਜਾ ਸਕਦੀ। ਇੰਗਲੈਂਡ ਦੀਆਂ ਪਿੱਚਾਂ 'ਤੇ ਸੈਂਕੜਾ ਲਗਾਉਣ ਦੇ ਮਾਮਲੇ 'ਚ ਸਭ ਤੋਂ ਸਫਲ ਬੱਲੇਬਾਜ਼ ਰਾਹੁਲ ਦ੍ਰਵਿੜ ਤੀਜੇ ਕ੍ਰਮ 'ਤੇ ਬੇਹਦ ਸਫਲ ਰਹੇ ਹਨ।


Related News