76 ਦੌੜਾ ਦੀ ਪਾਰੀ ਖੇਡ ਕੋਹਲੀ ਨੇ ਕੀਤਾ ਇਹ ਕਮਾਲ, ਪਹਿਲੇ ਦਿਨ ਹੀ ਟੁੱਟੇ 5 ਵੱਡੇ ਰਿਕਾਰਡ
Saturday, Aug 31, 2019 - 04:24 PM (IST)
ਸਪੋਰਸਟ ਡੈਸਕ— ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਸੀਰੀਜ਼ ਦਾ ਦੂਜਾ ਟੈਸਟ ਅਤੇ ਆਖਰੀ ਮੈਚ ਜਮੈਕਾ ਦੇ ਸਬੀਨਾ ਪਾਰਕ ਕ੍ਰਿਕਟ ਸਟੇਡੀਅਮ ’ਚ ਖੇਡੀਆ ਜਾ ਰਿਹਾ ਹੈ। ਇਸ ਦੂਜੇ ਟੈਸਟ ਮੈਚ ’ਚ ਟਾਸ ਵੈਸਟਇੰਡੀਜ਼ ਨੇ ਜਿੱਤਿਆ ਹੈ ਅਤੇ ਪਹਿਲਾਂ ਗੇਂਦਬਾਜੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲਾਂ ਦਿਨ ਪੰਜ ਵਿਕਟਾਂ ਦੇ ਨੁਕਸਾਨ ’ਤੇ 264 ਦੌੜਾਂ ਬਣਾ ਲਈਆਂ ਹੈ।
ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 176 ਗੇਂਦਾਂ ’ਚ 76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ’ਚ 10 ਸ਼ਾਨਦਾਰ ਚੌਕੇ ਵੀ ਸ਼ਾਮਲ ਰਹੇ। ਵਿਰਾਟ ਕੋਹਲੀ ਤੋਂ ਇਲਾਵਾ ਓਪਨਰ ਬੱਲੇਬਾਜ਼ ਮਯੰਕ ਅੱਗਰਵਾਲ ਨੇ 127 ਗੇਂਦਾਂ ’ਚ 7 ਚੌਕਿਆਂ ਦੀ ਮਦਦ ਨਾਲ 55 ਦੌੜਾਂ ਦੀ ਕੀਮਤੀ ਪਾਰੀ ਖੇਡੀ। ਇਸ ਤੋਂ ਇਲਾਵਾ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਕਈ ਵੱਡੀ ਰਿਕਾਰਡ ਵੀ ਟੁੱਟੇ ਹਨ।
1 . ਵੈਸਟਇੰਡੀਜ਼ ਦੇ ਰਹਕੀਮ ਕਾਰਨਵਾਲ ਟੈਸਟ ਕ੍ਰਿਕਟ ਖੇਡਣ ਵਾਲੇ ਸਭ ਤੋਂ ਜ਼ਿਆਦਾ ਭਾਰ ਵਾਲੇ ਖਿਡਾਰੀ ਬਣ ਗਏ ਹਨ।
2 . ਵਿਰਾਟ ਕੋਹਲੀ ਨੇ ਇਸ ਮੈਚ ’ਚ 76 ਦੌੜਾਂ ਬਣਾਉਂਦੇ ਹੋਏ ਟੈਸਟ ਦੌੜਾਂ ਦੀ ਗਿਣਤੀ ’ਚ ਇੰਗਲੈਂਡ ਦੇ ਜੋਰਜ ਥਾਪ ਨੂੰ ਪਿੱਛੇ ਛੱਡ ਦਿੱਤਾ ਹੈ।
3 . ਵਿਰਾਟ ਕੋਹਲੀ ਸਾਲ 2019 ’ਚ ਸਭ ਤੋਂ ਜ਼ਿਆਦਾ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
4 . ਟੈਸਟ 2019 ’ਚ ਸਭ ਤੋਂ ਜ਼ਿਆਦਾ ਵਿਕਟ ਦੇ ਮਾਮਲੇ ’ਚ ਕੇਮਰ ਰੋਚ ਤੀਜੇ ਸਥਾਨ ’ਤੇ ਮੌਜੂਦ ਹਨ।
5 . ਵਿਰਾਟ ਕੋਹਲੀ ਨੇ ਇਸ ਮੈਚ ’ਚ 19 ਦੌੜਾਂ ਬਣਾ ਕੇ ਅੰਤਰਰਾਸ਼ਟਰੀ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ’ਚ ਪਾਕਿਸਤਾਨ ਦੇ ਇੰਜ਼ਮਾਮ ਦੇ 20580 ਦੌੜਾਂ ਦੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ ਹੈ।
6. ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦੀ ਲਿਸਟ ’ਚ ਦਸਵੇਂ ਸਥਾਨ ’ਤੇ ਆ ਗਏ ਹਨ।
