ਕੁਆਰੰਟੀਨ ਦੌਰਾਨ ਭਾਰਤ ਦੇ ਓਲੰਪਿਕ ਇਤਿਹਾਸ ਬਾਰੇ ਜਾਣਿਆ: ਰੀਡ

08/22/2020 8:55:17 PM

ਬੈਂਗਲੁਰੂ - ਭਾਰਤੀ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਗਰਾਹਮ ਰੀਡ ਨੇ ਕਿਹਾ ਹੈ ਕਿ ਉਨ੍ਹਾਂ ਨੇ ਕੁਆਰੰਟੀਨ 'ਚ ਰਹਿਣ ਦੌਰਾਨ ਭਾਰਤੀ ਟੀਮ ਦੇ ਓਲੰਪਿਕ ਇਤਿਹਾਸ ਬਾਰੇ ਜਾਣਿਆ ਹੈ। ਭਾਰਤ ਰਿਕਾਡਰ ਅੱਠ ਵਾਰ ਦਾ ਓਲੰਪਿਕ ਸੋਨ ਤਮਗਾ ਜੇਤੂ ਹੈ। ਹਾਲਾਂਕਿ ਉਸਨੇ ਆਪਣਾ ਆਖਰੀ ਓਲੰਪਿਕ ਹਾਕੀ ਸੋਨ ਤਮਗਾ 40 ਸਾਲ ਪਹਿਲਾਂ 1980 ਦੇ ਮਾਸਕੋ ਓਲੰਪਿਕ 'ਚ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਉਹ ਫਿਰ ਕਦੇ ਹਾਕੀ 'ਚ ਤਮਗਾ ਨਹੀਂ ਹਾਸਲ ਕਰ ਸਕਿਆ। ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਲਈ ਕਵਾਲੀਫਾਈ ਕਰ ਲਿਆ ਹੈ।
ਖੇਡ ਗਤੀਵਿਧੀਆਂ ਮੁੜ ਸ਼ੁਰੂ ਹੋਣ 'ਤੇ ਹਾਕੀ ਟੀਮ ਦੇ ਸੰਭਾਵਿਕ ਖਿਡਾਰੀਆਂ ਨੂੰ ਭਾਰਤੀ ਖੇਡ ਅਥਾਰਟੀ (ਸਾਈ) 'ਚ ਦੋ ਹਫ਼ਤੇ ਤੱਕ ਕੁਆਰੰਟੀਨ 'ਚ ਰੱਖਿਆ ਗਿਆ ਸੀ ਜੋ ਇਸ ਹਫ਼ਤੇ ਦੀ ਸ਼ੁਰੂਆਤ 'ਚ ਖਤਮ ਹੋਇਆ। ਇਸ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਦੇ ਛੇ ਖਿਡਾਰੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ।
ਕੁਆਰੰਟੀਨ 'ਚ ਰਹਿਣ ਦੌਰਾਨ ਖਿਡਾਰੀਆਂ ਨੂੰ ਓਲੰਪਿਕ ਟੀਚੇ ਬਾਰੇ ਗਤੀਵਿਧੀਆਂ ਕਰਨ ਨੂੰ ਕਿਹਾ ਗਿਆ ਸੀ। ਰੀਡ ਨੇ ਦੱਸਿਆ ਕਿ ਪਿਛਲੇ ਦੋ ਹਫ਼ਤੇ ਤੱਕ ਟੀਮ ਨੇ ਭਾਰਤ ਦੇ ਓਲੰਪਿਕ ਇਤਿਹਾਸ ਬਾਰੇ ਜਾਣਿਆ। ਰੀਡ ਨੇ ਕਿਹਾ, ‘‘ਖਿਡਾਰੀਆਂ ਦਾ ਕੰਮ ਓਲੰਪਿਕ ਸਟੋਰੀ ਨੂੰ ਪੜ੍ਹਨਾ ਅਤੇ ਵਿਅਕਤੀਗਤ ਤੌਰ 'ਤੇ ਇਸ ਤੋਂ ਸੀਖ ਲੈਣਾ ਹੈ। ਕੁਆਰੰਟੀਨ 'ਚ ਨਾਲ ਰਹਿਣ ਨਾਲ ਅਸੀਂ ਸਾਰੇ ਅਗਲੇ 12 ਮਹੀਨੇ ਤੱਕ ਇਸ ਦੀ ਵਰਤੋ ਕਰ ਸਕਾਂਗੇ।
 


Inder Prajapati

Content Editor

Related News