ਨਿਊਜ਼ੀਲੈਂਡ ਪਹਿਲੀ ਵਾਰ T-20 WC ਦੇ ਫਾਈਨਲ 'ਚ, ਜਾਣੋ ਟੀਮ ਦੀ ਇਸ ਸ਼ਾਨਦਾਰ ਸਫਲਤਾ ਦੇ ਮੁੱਖ ਕਾਰਨ

Friday, Nov 12, 2021 - 12:59 PM (IST)

ਨਿਊਜ਼ੀਲੈਂਡ ਪਹਿਲੀ ਵਾਰ T-20 WC ਦੇ ਫਾਈਨਲ 'ਚ, ਜਾਣੋ ਟੀਮ ਦੀ ਇਸ ਸ਼ਾਨਦਾਰ ਸਫਲਤਾ ਦੇ ਮੁੱਖ ਕਾਰਨ

ਸਪੋਰਟਸ ਡੈਸਕ- ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਪਹਿਲੀ ਵਾਰ ਟੀ-20 ਵਰਲਡ ਕੱਪ ਦੇ ਫ਼ਾਈਨਲ 'ਚ ਪਹੁੰਚ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇੰਗਲੈਂਡ ਦਾ ਸਾਹਮਣਾ ਕਰਦੇ ਹੋਏ ਡੇਰਿਲ ਮਿਚੇਲ ਦੀ ਤੂਫਾਨੀ ਤੇ ਜਿਮੀ ਨੀਸ਼ਮ ਦੀ ਕੈਮੀਓ ਪਾਰੀ ਦੀ ਮਦਦ ਨਾਲ ਟੀਮ ਨੇ ਜਿੱਤ ਹਾਸਲ ਕੀਤੀ। ਇਹ ਜਿੱਤ ਨਿਊਜ਼ੀਲੈਂਡ ਦੀ ਪਿਛਲੇ ਕੁਝ ਸਾਲਾਂ ਦੀ ਖੇਡ ਪ੍ਰਤੀ ਰਣਨੀਤੀ 'ਚ ਬਦਲਾਅ ਦਾ ਹੀ ਨਤੀਜਾ ਹੈ। ਇਸ ਤੋਂ ਇਲਾਵਾ ਟੀਮ ਦੀ ਗੇਂਦਬਾਜ਼ੀ ਤੇ ਫੀਲਡਿੰਗ ਸ਼ਾਨਦਾਰ ਰਹੀ ਜਿਸ ਕਾਰਨ ਟੀਮ ਨੇ ਫਾਈਨਲ ਤਕ ਦਾ ਸਫਲ ਤੈਅ ਕੀਤਾ ਹੈ। ਟੀਮ ਦੇ ਟੀ-20 ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਦੇ ਪ੍ਰਮੁੱਖ ਕਾਰਨ ਹੇਠਾਂ ਦਿੱਤੇ ਗਏ ਹਨ।

2013 ਦੇ ਬਾਅਦ ਖੇਡ ਰਣਨੀਤੀ 'ਚ ਬਦਲਾਅ
ਨਿਊਜ਼ੀਲੈਂਡ ਟੈਸਟ ਪਲੇਇੰਗ ਨੇਸ਼ਨ 'ਚ ਆਬਾਦੀ ਦੇ ਲਿਹਾਜ਼ ਤੋਂ ਸਭ ਤੋਂ ਛੋਟੀ ਟੀਮ ਹੈ। ਇਸ ਦਾ ਰੈਵੇਨਿਊ ਕਈ ਕਾਊਂਟੀ ਕ੍ਰਿਕਟ ਕਲੱਬਾਂ ਤੋਂ ਵੀ ਘੱਟ ਹੈ। ਬਲੈਕ ਕੈਪਸ ਨੇ ਖ਼ੁਦ ਨੂੰ ਇੰਨਾ ਬਦਲ ਲਿਆ ਹੈ ਕਿ ਟੀਮ ਬਿਗ ਥ੍ਰੀ ਨੂੰ ਹਰਾ ਚੁੱਕੀ ਹੈ। ਇਸ ਬਦਲਾਅ ਦੀ ਸ਼ੁਰੂਆਤ ਹੋਈ ਜਨਵਰੀ 2013 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਕੇਪਟਾਊਨ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੀ ਬੁਰੀ ਤਰ੍ਹਾਂ ਹਾਰ ਦੇ ਬਾਅਦ। ਮੈਕੁਲਮ ਦੀ ਕਪਤਾਨੀ 'ਚ ਟੀਮ ਦਾ ਇਹ ਪਹਿਲਾ ਹੀ ਟੈਸਟ ਸੀ ਤੇ ਟੀਮ 20 ਤੋਂ ਵੀ ਘੱਟ ਓਵਰਾਂ 'ਚ 45 'ਤੇ ਢੇਰ ਹੋ ਗਈ। ਕੋਚ ਮਾਈਕ ਹੇਸਨ, ਅਸਿਸਟੈਂਟ ਕੋਚ ਮਾਈਕ ਬਾਬ ਕਾਰਟਰ ਤੇ ਟੀਮ ਮੈਨੇਜਰ ਮਾਈਕ ਸੇਂਡਲ ਕਪਤਾਨ ਦੇ ਕਮਰੇ 'ਚ ਪੁੱਜੇ। ਇੱਥੇ ਹੀ ਇਨ੍ਹਾਂ ਤਿੰਨਾਂ ਦਰਮਿਆਨ ਚਰਚਾ ਹੋਈ ਕਿ ਨਿਊਜ਼ੀਲੈਂਡ ਕ੍ਰਿਕਟ ਕੀ ਤੋਂ ਕੀ ਬਣ ਗਿਆ ਹੈ ਤੇ ਹੁਣ ਸਾਨੂੰ ਕਿਹੜੀ ਯੋਜਨਾ ਬਣਾਉਣੀ ਚਾਹੀਦੀ ਹੈ? ਟੀਮ 'ਚ ਅਸੁਰੱਖਿਆ ਤੇ ਡਰ ਦਾ ਮਾਹੌਲ ਸੀ। ਸੇਂਡਲ ਯਾਦ ਕਰਕੇ ਦਸਦੇ ਹਨ, 'ਅਸੀਂ ਕਿੱਥੋਂ ਖੁੰਝੇ', ਜਦੋਂ ਅਸੀਂ ਇਹ ਚਰਚਾ ਕਰ ਰਹੇ ਸੀ, ਤਾਂ ਸਾਹਮਣੇ ਆਇਆ ਕਿ ਐਰੋਗੇਂਸ (ਬਹੁਤ ਜ਼ਿਆਦਾ ਘੁਮੰਡ) ਦੀ ਵਜ੍ਹਾ ਨਾਲ। ਫਿਰ ਫੈਸਲਾ ਕੀਤਾ ਕਿ ਸਾਨੂੰ 'ਟੀਮ-ਫਰਸਟ' ਦਾ ਰਵੱਈਆ ਬਦਲਣਾ ਹੋਵੇਗਾ ਤੇ ਖਿਡਾਰੀਆਂ ਨੂੰ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣਾ ਪਵੇਗਾ। ਹੇਸਨ ਕਹਿੰਦੇ ਹਨ ਕਿ ਖਿਡਾਰੀ ਮਿਹਨਤੀ ਸਨ, ਪਰ ਆਪਣੇ ਤਕ ਦੀ ਸੀਮਿਤ ਸਨ। ਜਦਕਿ ਤੇਜ਼ ਗੇਂਦਬਾਜ਼ ਨੀਲ ਵੈਗਨਰ ਦਸਦੇ ਹਨ ਕਿ ਨਵੇਂ ਵਿਜ਼ਨ 'ਤੇ ਫੋਕਸ ਕਰਨ 'ਤੇ ਚਰਚਾ ਹੋਈ। ਸਭ ਤੋਂ ਜ਼ਿਆਦਾ ਇਸ ਗੱਲ 'ਤੇ ਫ਼ੋਕਸ ਕੀਤਾ ਗਿਆ ਕਿ ਕੀ ਬਦਲਾਅ ਹੋਣੇ ਚਾਹੀਦੇ ਹਨ। ਨਿੱਜੀ ਪ੍ਰਦਰਸ਼ਨ ਤੋਂ ਜ਼ਿਆਦਾ ਟੀਮ ਨੂੰ ਤਰਜੀਹ ਦਿੱਤੀ ਗਈ।

ਵਿਲੀਅਮਸਨ ਦਾ ਸ਼ਾਨਦਾਰ ਪ੍ਰਦਰਸ਼ਨ 
ਕੇਨ ਵਿਲੀਅਮਸਨ ਤਿੰਨੇ ਫਾਰਮੈਟਸ 'ਚ ਵੱਡੀ ਨਿਰੰਤਰਤਾ ਦੇ ਨਾਲ ਨਿਊਜ਼ੀਲੈਂਡ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀ ਕਪਤਾਨੀ 'ਚ ਟੀਮ ਤਿੰਨੇ ਫਾਰਮੈਟ ਦੇ ਫਾਈਨਲ 'ਚ ਪੁੱਜੀ ਹੈ। ਉਨ੍ਹਾਂ ਨੇ ਲਗਾਤਾਰ ਤਿੰਨ ਆਈ. ਸੀ. ਸੀ. ਮੇਜਰ ਈਵੈਂਟ ਦੇ ਫਾਈਨਲ 'ਚ ਪਹੁੰਚਣ ਦੇ ਮਾਮਲੇ 'ਚ ਕਲਾਈਵ ਲਾਇਡ ਤੇ ਸੌਰਵ ਗਾਂਗੁਲੀ ਦੀ ਬਰਾਬਰੀ ਕਰ ਲਈ ਹੈ। ਹੁਣ ਉਨ੍ਹਾਂ ਦੇ ਸਾਹਮਣੇ ਇਕ ਸਾਲ 'ਚ ਦੋ ਫਾਰਮੈਟ ਦੇ ਵਰਲਡ ਚੈਂਪੀਅਨ ਬਣਨ ਦਾ ਮੌਕਾ ਹੈ।

ਸਰਵਸ੍ਰੇਸ਼ਠ ਫੀਲਡਿੰਗ
ਪੂਰੇ ਟੂਰਨਾਮੈਂਟ 'ਚ ਟੀਮ ਨੇ ਸ਼ਾਨਦਾਰ ਫੀਲਡਿੰਗ ਕੀਤੀ। ਕਾਨਵੇ ਤੇ ਮਿਚੇਲ ਦੇ ਕੈਚ ਤਾਂ 'ਕੈਚ ਆਫ਼ ਦਿ ਟੂਰਨਾਮੈਂਟ' ਦੀ ਰੇਸ 'ਚ ਹਨ। ਫਿਲਿਪਸ ਨੇ ਇੰਗਲੈਂਡ ਦੇ ਖ਼ਿਲਾਫ਼ ਬਾਊਂਡਰੀ ਰੋਕਣ ਦੇ ਦੌਰਾਨ ਤਾਂ ਆਪਣੀ ਕਲਾਈ 'ਤੇ ਲਗਭਗ ਸੱਟ ਲਗਾ ਲਈ ਸੀ। ਅਫਗਾਨਿਸਤਾਨ ਦੇ ਰਾਸ਼ਿਦ ਨੇ ਡੀਪ ਮਿਡਵਿਕਟ 'ਤੇ ਬਾਊਂਡਰੀ ਲਾਈ, ਪਰ ਮਿਚੇਲ ਨੇ ਹਵਾ 'ਚ ਫੁੱਲ-ਲੈਂਥ ਡਾਈਵ ਲਗਾ ਕੇ ਗੇਂਦ ਨੂੰ ਬਾਊਂਡਰੀ ਤੋਂ ਪਾਰ ਜਾਣ ਤੋਂ ਰੋਕਿਆ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸੁਪਰਮੈਨ ਤਕ ਕਿਹਾ ਜਾਣ ਲੱਗਾ।

ਸਰਵਸ੍ਰੇਸ਼ਠ ਗੇਂਦਬਾਜ਼ੀ
ਧਾਕੜ ਟਿਮ ਸਾਊਥੀ ਤੇ ਟ੍ਰੇਂਟ ਬੋਲਡ ਨੇ ਮਿਲ ਕੇ ਗੇਂਦਬਾਜ਼ੀ ਦਾ ਮੋਰਚਾ ਸੰਭਾਲਿਆ  ਹੈ। ਦੋਵਾਂ ਨੇ ਮਿਲ ਕੇ ਵਰਲਡ ਕੱਪ 'ਚ 19 ਵਿਕਟਾਂ ਲਈਆਂ ਹਨ। ਨਾਲ ਹੀ ਡਾਟ ਬਾਲ ਵੀ ਸੁੱਟ ਰਹੇ ਹਨ। ਸਾਊਥੀ 79 ਤੇ ਬੋਲਟ 71 ਡਾਟ ਗੇਂਦਾਂ ਕਰਾ ਚੁੱਕੇ ਹਨ। ਦੋਵਾਂ ਨੂੰ ਤਿੰਨੇ ਫਾਰਮੈਟ 'ਚ ਨੀਲ ਵੈਗਨਰ, ਕਾਇਲੇ ਜੈਮੀਸਨ ਤੇ ਲੌਕੀ ਫਰਗਿਊਸਨ ਦਾ ਸਾਥ ਮਿਲਦਾ ਹੈ। ਇਨ੍ਹਾਂ ਦੇ ਤੇਜ਼ ਗੇਂਦਬਾਜ਼ੀ ਹਮਲੇ 'ਚ ਰਫ਼ਤਾਰ ਹੈ। ਜਦਕਿ ਈਸ਼ ਸੋਢੀ ਤੇ ਮਿਚੇਲ ਸੈਂਟਰਨ ਸਪਿਨ ਦਾ ਵਿਭਾਗ ਸੰਭਾਲਦੇ ਹਨ।


author

Tarsem Singh

Content Editor

Related News