ਚੌਥੇ ਟੈਸਟ ਮੈਚ ਤੋਂ ਪਹਿਲਾਂ ਫੁੱਟਬਾਲ ਖਿਡਾਰੀਆਂ ਨੂੰ ਮਿਲੇ ਕ੍ਰਿਕਟ ਖਿਡਾਰੀ
Monday, Aug 27, 2018 - 09:18 AM (IST)

ਨਵੀਂ ਦਿੱਲੀ—ਇਨ੍ਹਾਂ ਦਿਨਾਂ ਇੰਗਲੈਂਡ 'ਚ ਟੈਸਟ ਸੀਰੀਜ਼ 'ਚ ਵਿਅਸਥ ਟੀਮ ਇੰਡੀਆ ਦੇ ਕੋਲ ਚੌਥੇ ਟੈਸਟ ਤੋਂ ਪਹਿਲੇ ਕੁਝ ਦਿਨਾਂ ਦਾ ਰੈਸਟ ਟਾਈਮ ਹੈ। ਅਜਿਹੇ 'ਚ ਟੀਮ ਇੰਡੀਆ ਦੇ ਖਿਡਾਰੀ ਖੁਦ ਨੂੰ ਖੇਡ 'ਤੇ ਫੋਕਸ ਕਰਨ ਤੋਂ ਬਾਅਦ ਰਿਲੈਕਸ ਕਰਨ ਲਈ ਵੀ ਟਾਈਮ ਕੱਢ ਰਹੇ ਹਨ।
ਸ਼ਨੀਵਾਰ ਨੂੰ ਅਰਸਰਨਲ ਵੈਸਟਹੈਮ ਵਿਚਕਾਰ ਫੁੱਟਬਾਲ ਮੁਕਾਬਲਾ ਸੀ। ਇਸ ਮੈਚ ਦਾ ਲੁਫਤ ਲੈਂਦੇ ਕੇ.ਐੱਲ.ਰਾਹੁਲ। ਕੇ.ਐੱਲ. ਰਾਹੁਲ ਫੁੱਟਬਾਲ ਦੇ ਕਿੰਨੇ ਵੱਡੇ ਫੈਨ ਹਨ। ਇਸਦਾ ਅੰਦਾਜਾ ਇਸ ਤਸਵੀਰ ਤੋਂ ਲਗਾਇਆ ਜਾ ਸਕਦਾ ਹੈ। ਫੀਫਾ ਵਰਲਡ ਕੱਪ ਚੈਂਪੀਅਨ 2018 ਦੀ ਚੈਂਪੀਅਨ ਟੀਮ ਫਰਾਂਸ ਦੇ ਅਹਿਮ ਖਿਡਾਰੀ ਕਾਂਟੇ ਸੀ ਨਾਲ ਮੁਲਾਕਾਤ ਕੀਤੀ। ਰਾਹੁਲ ਨੇ ਵਰਲਡ ਕੱਪ 'ਚ ਉਨ੍ਹਾਂ ਦੇ ਅਨੁਭਵ 'ਤੇ ਕਾਂਟੇ ਨਾਲ ਚਰਚਾ ਕੀਤੀ।
ਕੇ.ਐੱਲ. ਰਾਹੁਲ, ਓਮੇਸ਼ ਯਾਦਵ ਅਤੇ ਜਸਪ੍ਰੀਤ ਬੁਮਰਾਹ ਦੀ ਤਿਕੜੀ ਲੰਡਨ ਦੇ ਪ੍ਰਸਿੱਧ ਫੁੱਟਬਾਲ ਸਟੇਡੀਅਮ ' ਐਮੀਰੈਟ੍ਰਸ ਸਟੇਡੀਅਮ 'ਚ ਆਰਸਨਲ ਦੇ ਦਿੱਗਜ ਫੁੱਟਬਾਲਰਾਂ ਨਾਲ ਮੁਲਾਕਾਤ ਕੀਤੀ।
ਇਸ ਦੌਰਾਨ ਕ੍ਰਿਕਟ ਦੇ ਇਨ੍ਹਾਂ ਦਿੱਗਜ ਖਿਡਾਰੀਆਂ ਨੇ ਫੁੱਟਬਾਲ 'ਚ ਵੀ ਆਪਣੇ ਪੈਰ ਅਜਮਾਏ। ਐਮਿਰੇਟ੍ਰਸ ਸਟੇਡੀਅਮ 'ਚ ਅਭਿਆਸ ਕਰਦੇ ਹੋਏ ਦਿੱਖੇ ਰਾਹੁਲ ਅਤੇ ਓਮੇਸ਼ ਯਾਦਵ।
ਆਪਣੇ ਕੂਲ ਪਲਾਂ 'ਚ ਸਟੇਡੀਅਮ ਤੋਂ ਬਾਹਰ ਫੋਟੋ ਕਲਿਕ ਕਰਾਉਂਦੇ ਨਾਟਿੰਘਮ ਟੈਸਟ ਦੇ ਹੀਰੋ ਜਸਪ੍ਰੀਤ ਬੁਮਰਾਹ।