ਕੇ. ਐੱਲ. ਰਾਹੁਲ ਨੇ ਬਣਾਇਆ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਤੀਜੇ ਭਾਰਤੀ ਖਿਡਾਰੀ
Wednesday, Jan 19, 2022 - 04:21 PM (IST)
ਪਾਰਲ- ਦੱਖਣੀ ਅਫਰੀਕਾ ਦੇ ਖ਼ਿਲਾਫ਼ ਪਹਿਲੇ ਵਨ-ਡੇ ਕੌਮਾਂਤਰੀ ਮੁਕਾਬਲੇ 'ਚ ਭਾਰਤ ਦੀ ਕਪਤਾਨੀ ਕਰ ਰਹੇ ਬੱਲੇਬਾਜ਼ ਲੋਕੇਸ਼ ਰਾਹੁਲ 'ਲਿਸਟ ਏ' ਕ੍ਰਿਕਟ 'ਚ ਕਪਤਾਨੀ ਕੀਤੇ ਬਿਨਾ 50 ਓਵਰ ਦੇ ਫਾਰਮੈਟ 'ਚ ਦੇਸ਼ ਦੀ ਅਗਵਾਈ ਕਰਨ ਵਾਲੇ ਤੀਜੇ ਖਿਡਾਰੀ ਬਣੇ। ਇਸ ਤੋਂ ਪਹਿਲਾਂ ਵਿਕਟਕੀਪਰ ਬੱਲੇਬਾਜ਼ ਸਈਦ ਕਿਰਮਾਨੀ ਤੇ ਹਮਲਾਵਰ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਇਹ ਉਪਲਬਧੀ ਹਾਸਲ ਕਰ ਚੁੱਕੇ ਹਨ।
ਇਹ ਵੀ ਪੜ੍ਹੋ : ਕਸ਼ਮੀਰੀ ਵਿਲੋ ਨਾਲ ਬਣੇ ਬੱਲਿਆਂ ਨੂੰ ਆਈ.ਸੀ.ਸੀ. ਨੇ ਦਿੱਤੀ ਮਨਜ਼ੂਰੀ
ਨਵੇਂ ਚੁਣੇ ਗਏ ਕਪਤਾਨ ਰੋਹਿਤ ਸ਼ਰਮਾ ਦੇ ਇਸ ਸੀਰੀਜ਼ ਲਈ ਪੂਰੀ ਤਰ੍ਹਾਂ ਫਿੱਟ ਨਾ ਹੋਣ ਦੇ ਕਾਰਨ ਰਾਹੁਲ ਨੂੰ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਦੇ ਲਈ ਟੀਮ ਦੀ ਕਪਤਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਚੋਣਕਰਤਾਵਾਂ ਨੇ ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਟੀ-20 ਟੀਮ ਦੀ ਕਪਤਾਨੀ ਛੱਡਣ ਦੇ ਬਾਅਦ ਉਨ੍ਹਾਂ ਦੀ ਜਗ੍ਹਾ ਰੋਹਿਤ ਸ਼ੜਮਾ ਨੂੰ ਸਭ ਤੋਂ ਛੋਟੇ ਫਾਰਮੈਟ ਦੇ ਇਲਾਵਾ ਵਨ-ਡੇ ਟੀਮ ਦਾ ਵੀ ਕਪਤਾਨ ਬਣਾਇਆ ਸੀ। ਕਰਨਾਟਕ ਦੇ ਬੱਲੇਬਾਜ਼ ਰਾਹੁਲ ਆਪਣੇ 39ਵੇਂ ਵਨ-ਡੇ ਕੌਮਾਂਤਰੀ ਮੁਕਾਬਲੇ 'ਚ ਭਾਰਤ ਦੀ ਕਪਤਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਟੈਨਿਸ ਆਸਟਰੇਲੀਆ ਕਰੇਗਾ ਨੋਵਾਕ ਜੋਕੋਵਿਚ ਦੇ ਵੀਜ਼ਾ ਵਿਵਾਦ ਦੀ ਸਮੀਖਿਆ
ਦੇਸ਼ ਲਈ 50 ਵਨ-ਡੇ ਕੌਮਾਂਤਰੀ ਮੁਕਾਬਲੇ ਖੇਡਣ ਤੋਂ ਪਹਿਲਾਂ ਟੀਮ ਦੀ ਕਪਤਾਨੀ ਕਰਨ ਵਾਲੇ ਪਿਛਲੇ ਖਿਡਾਰੀ ਮੋਹਿੰਦਰ ਅਮਰਨਾਥ ਸਨ ਜਿਨ੍ਹਾਂ ਨੇ 1984 'ਚ ਪਹਿਲੀ ਵਾਰ ਟੀਮ ਦੀ ਅਗਵਾਈ ਕੀਤੀ ਸੀ। ਮੋਹਿੰਦਰ ਨੇ ਜਦੋਂ ਪਹਿਲੀ ਵਾਰ ਟੀਮ ਦੀ ਅਗਵਾਈ ਕੀਤੀ ਸੀ ਤਾਂ ਉਹ ਆਪਣਾ 35ਵਾਂ ਵਨ-ਡੇ ਕੌਮਾਂਤਰੀ ਮੁਕਾਬਲਾ ਖੇਡ ਰਹੇ ਸਨ। ਦੱਖਣੀ ਅਫ਼ਰੀਕਾ ਨੇ ਇਸ ਮੈਚ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਮੱਧ ਪ੍ਰਦੇਸ਼ ਦੇ ਆਲਰਾਊਂਡਰ ਵੈਂਕਟੇਸ਼ ਅਈਅਰ ਵਨ-ਡੇ ਕੌਮਾਂਤਰੀ ਮੈਚ 'ਚ ਡੈਬਿਊ ਕਰ ਰਹੇ ਹਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।