ਏਸ਼ੀਆ ਕੱਪ 2023 : ਰਾਹੁਲ ਪਹਿਲੇ ਦੋ ਮੈਚਾਂ ਤੋਂ ਬਾਹਰ, ਰਾਹੁਲ ਦ੍ਰਾਵਿੜ ਨੇ ਕੀਤੀ ਪੁਸ਼ਟੀ

Tuesday, Aug 29, 2023 - 04:30 PM (IST)

ਸਪੋਰਟਸ ਡੈਸਕ— ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਕੇਐੱਲ ਰਾਹੁਲ ਬੁੱਧਵਾਰ ਤੋਂ ਮੁਲਤਾਨ 'ਚ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ ਤੋਂ ਬਾਹਰ ਹੋ ਗਏ ਹਨ। ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਸੱਟ ਤੋਂ ਉਭਰਨ ਤੋਂ ਬਾਅਦ ਟੀਮ 'ਚ ਸ਼ਾਮਲ ਕੀਤੇ ਗਏ 31 ਸਾਲਾ ਬੱਲੇਬਾਜ਼ ਪਾਕਿਸਤਾਨ ਅਤੇ ਨੇਪਾਲ ਦੇ ਖ਼ਿਲਾਫ਼ ਪਹਿਲੇ ਦੋ ਮੈਚਾਂ ਲਈ ਉਪਲਬਧ ਨਹੀਂ ਹੋਣਗੇ। ਇਸ ਤੋਂ ਪਹਿਲਾਂ ਟੀਮ ਦੀ ਘੋਸ਼ਣਾ ਦੌਰਾਨ ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਨੂੰ ਮਾਮੂਲੀ ਸਮੱਸਿਆ ਹੈ।

ਇਹ ਵੀ ਪੜ੍ਹੋ- ਨੀਰਜ ਚੋਪੜਾ ਸਣੇ ਇਨ੍ਹਾਂ ਖਿਡਾਰੀਆਂ ਨੇ ਖੇਡ ਦਿਵਸ ਨੂੰ ਬਣਾਇਆ ਖ਼ਾਸ, ਹਫ਼ਤੇ 'ਚ ਦੇਸ਼ ਨੂੰ ਦਿਵਾਏ ਸੋਨੇ-ਚਾਂਦੀ ਦੇ ਤਮਗੇ
ਦ੍ਰਾਵਿੜ ਨੇ ਕਿਹਾ, 'ਕੇਐੱਲ ਨੇ ਸਾਡੇ ਨਾਲ ਚੰਗਾ ਹਫ਼ਤਾ ਗੁਜ਼ਾਰਿਆ, ਚੰਗਾ ਖੇਡਿਆ, ਅਸਲ 'ਚ ਚੰਗੀ ਤਰੱਕੀ ਕੀਤੀ, ਪਰ ਉਹ ਕੈਂਡੀ ਪੜਾਅ ਦੇ ਦੌਰੇ ਦੇ ਪਹਿਲੇ ਹਿੱਸੇ ਲਈ ਉਪਲਬਧ ਨਹੀਂ ਹੋਣਗੇ।' ਕੋਚ ਨੇ ਕਿਹਾ ਕਿ ਰਾਹੁਲ ਐੱਨਸੀਏ ਦੇ ਨਾਲ ਹੀ ਰਹਿਣਗੇ ਅਤੇ ਟੂਰਨਾਮੈਂਟ 'ਚ ਉਨ੍ਹਾਂ ਦੀ ਭਾਗੀਦਾਰੀ 'ਤੇ ਫ਼ੈਸਲਾ 4 ਸਤੰਬਰ ਨੂੰ ਲਿਆ ਜਾਵੇਗਾ। ਦ੍ਰਾਵਿੜ ਨੇ ਕਿਹਾ, "ਅਗਲੇ ਕੁਝ ਦਿਨਾਂ ਤੱਕ ਜਦੋਂ ਅਸੀਂ ਯਾਤਰਾ ਕਰ ਰਹੇ ਹਾਂ ਤਾਂ ਐੱਨ.ਸੀ.ਏ. ਉਨ੍ਹਾਂ ਦੀ ਦੇਖਭਾਲ ਕਰੇਗਾ।"

PunjabKesari

ਇਹ ਵੀ ਪੜ੍ਹੋ- ਆਨੰਦ ਮਹਿੰਦਰਾ ਦਾ ਐਲਾਨ-ਪ੍ਰਗਿਆਨੰਦਾ ਨੂੰ ਦੇਣਗੇ  XUV 400 EV, ਮਾਤਾ-ਪਿਤਾ ਲਈ ਲਿਖਿਆ ਸੁੰਦਰ ਮੈਸੇਜ

ਅਸੀਂ 4 ਸਤੰਬਰ ਨੂੰ ਮੁੜ-ਮੁਲਾਂਕਣ ਕਰਾਂਗੇ ਅਤੇ ਇਸ ਨੂੰ ਉਥੋਂ ਲੈ ਲਵਾਂਗੇ। ਪਰ ਸੰਕੇਤ ਚੰਗੇ ਲੱਗ ਰਹੇ ਹਨ। ਉਹ ਪਹਿਲੇ ਦੋ ਮੈਚਾਂ ਲਈ ਉਪਲਬਧ ਨਹੀਂ ਰਹਿਣਗੇ। ਜ਼ਿਕਰਯੋਗ ਹੈ ਕਿ ਏਸ਼ੀਆ ਕੱਪ ਦਾ ਪਹਿਲਾ ਮੈਚ ਬੁੱਧਵਾਰ ਨੂੰ ਮੁਲਤਾਨ 'ਚ ਸਹਿ ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਦੂਜੇ ਪਾਸੇ ਟੀਮ ਇੰਡੀਆ 2 ਸਤੰਬਰ ਨੂੰ ਕੈਂਡੀ 'ਚ ਕੱਟੜ ਵਿਰੋਧੀ ਪਾਕਿਸਤਾਨ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Aarti dhillon

Content Editor

Related News