ਆਥੀਆ ਸ਼ੈੱਟੀ ਦੀ ਤਸਵੀਰ ’ਤੇ ਰਾਹੁਲ ਨੂੰ ਕੁਮੈਂਟ ਕਰਨਾ ਪਿਆ ਭਾਰੀ, ਫੈਂਸ ਨੇ ਕਿਹਾ- ‘ਸਹੀ ਜਾ ਰਹੇ ਹੋ’

4/10/2020 1:52:10 PM

ਨਵੀਂ ਦਿੱਲੀ : ਹਾਲ ਹੀ ਦੇ ਦਿਨਾਂ ’ਚ ਭਾਰਤੀ ਕ੍ਰਿਕਟ ਟੀਮ ਦੀ ਰੀੜ ਦੀ ਹੱਡੀ ਬਣ ਚੁੱਕੇ ਕੇ. ਐੱਲ. ਰਾਹੁਲ ਅਤੇ ਅਦਾਕਾਰਾ ਆਥੀਆ ਸ਼ੈੱਟੀ ਅਕਸਰ ਇਕ-ਦੂਜੇ ਦੇ ਨਾਲ ਦੇਖੇ ਜਾਂਦੇ ਰਹੇ ਹਨ। ਪਿਛਲੇ ਦਿਨੀਂ ਇਨ੍ਹਾਂ ਦੋਵਾਂ ਦੇ ਅਫੇਅਰ ਦੀਆਂ ਖਬਰਾਂ ਨੇ ਰੱਜ ਕੇ ਸੁਰਖੀਆਂ ਬਟੋਰੀਆਂ ਸੀ। ਇਹ ਦੋਵੇਂ ਹੁਣ ਚਰਚਾ ਵਿਚ ਹਨ। ਦਰਅਸਲ, ਸੁਨੀਲ ਸ਼ੈੱਟੀ ਦੀ ਬੇਟੀ ਆਥੀਆ ਨੇ ਇੰਸਟਾਗ੍ਰਾਮ ਅਕਾਊਂਟ ’ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ। ਆਥਿਆ ਨੇ ਇਨ੍ਹਾਂ ਤਸਵੀਰਾਂ ਨੂੰ ਖਿੱਚਣ ਦਾ ਸਿਹਰਾ ਮਸ਼ਹੂਰ ਫੋਟੋਗ੍ਰਾਫਰ ਸ਼ਾਸਾ ਜੈਰਾਮ ਨੂੰ ਦਿੱਤਾ।

View this post on Instagram

party of two! 📸 ft with @sashajairam

A post shared by Athiya Shetty (@athiyashetty) on

ਆਥਿਆ ਨੇ ਇਨ੍ਹਾਂ ਤਸਵੀਰਾਂ ਵਿਚ ਸ਼ਰਟ ਪਹਿਨੀ ਹੋਈ ਹੈ। ਤਸਵੀਰਾਂ ਵਿਚ ਉਹ ਬਹੁਤ ਹੀ ਆਕਰਸ਼ਕ ਲੱਗ ਰਹੀ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ ’ਤੇ ਕਈ ਬਾਲੀਵੁੱਡ ਸਟਾਰਸ ਨੇ ਵੀ ਕੁਮੈਂਟ ਕੀਤੇ। ਇਸ ਵਿਚ ਸਿਧਾਂਤ ਚਤੁਰਵੇਦੀ, ਜਾਵੇਦ ਜਾਫਰੀ ਦੀ ਬੇਟੀ ਅਤੇ ਇੰਟਰਨੈਟ ਸੈਲੀਬ੍ਰਿਟੀ ਅਲਾਵੀਆ ਜਾਫਰੀ ਅਤੇ ਮਾਡਲ ਫੈਸ਼ਨ ਡਿਜ਼ਾਈਨਰ ਦਿਵਾ ਧਵਨ ਵੀ ਸ਼ਾਮਲ ਹੈ। ਕੇ. ਐੱਲ. ਰਾਹੁਲ ਨੇ ਉਸ ਦੀ ਪੋਸਟ ’ਤੇ ਕੁਮੈਂਟ ਕੀਤਾ। ਇਸ ਕੁਮੈਂਟ ਕਾਰਨ ਇਕ ਵਾਰ ਫਿਰ ਕੇ. ਐੱਲ. ਰਾਹੁਲ ਅਤੇ ਆਥੀਆ ਸ਼ੈੱਟੀ ਚਰਚਾ ਵੀ ਹਨ। ਫੈਂਸ ਵੱਖ-ਵੱਖ ਅੰਦਾਜ਼ੇ ਲਗਾ ਰਹੇ ਹਨ। ਕੁਝ ਫੈਂਸ ਨੇ ਕੇ. ਐੱਲ. ਰਾਹੁਲ ਨੂੰ ਟ੍ਰੋਲ ਕੀਤਾ ਤਾਂ ਕੁਝ ਨੇ ਇਸ ’ਤੇ ਮਜ਼ੇ ਲਏ।

PunjabKesari

ਕੇ. ਐੱਲ. ਰਾਹੁਲ ਨੇ ਆਥਿਆ ਦੀ ਪੋਸਟ ’ਤੇ ਲਿਖਿਆ, ‘‘ਨਾਈਸ ਸ਼ਰਟ (ਸ਼ਰਟ ਚੰਗੀ ਹੈ)। ’’ ਇਸ ਤੋਂ ਬਾਅਦ ਉਸ ਨੇ ਮੁੰਹ ’ਤੇ ਉਂਗਲ ਰੱਖਣ ਵਾਲੀ ਇਮੋਜੀ ਵੀ ਪੋਸਟ ਕੀਤੀ। ਰਾਹੁਲ ਦੇ ਇਸ ’ਕੁਮੈਂਟ ’ਤੇ ਫੈਂਸ ਵੱਖ-ਵੱਖ ਤਰ੍ਹਾਂ ਦੀ ਆਪਣੀ ਰਾਏ ਦੇ ਰਹੇ ਹਨ। 

PunjabKesari


Ranjit

Edited By Ranjit