ਰਾਜਕੋਟ 'ਚ ਆਸਟਰੇਲੀਆ ਖਿਲਾਫ ਸ਼ਾਨਦਾਰ ਪਾਰੀ ਖੇਡ ਰਾਹੁਲ ਨੇ ਤੋੜਿਆ ਧੋਨੀ ਦਾ ਵੱਡਾ ਰਿਕਾਰਡ
Friday, Jan 17, 2020 - 06:25 PM (IST)

ਸਪੋਰਟਸ ਡੈਸਕ— ਰਾਜਕੋਟ ਦੇ ਮੈਦਾਨ 'ਤੇ ਆਸਟਰੇਲੀਆ ਖਿਲਾਫ ਇਕ ਵਾਰ ਫਿਰ ਕੇ. ਐੱਲ. ਰਾਹੁਲ ਦਾ ਬੱਲਾ ਰੱਜ ਕੇ ਚੱਲਿਆ। ਮੁੰਬਈ ਵਨ ਡੇ 'ਚ ਕੇ. ਐੱਲ. ਰਾਹੁਲ ਫਸਰਟ ਡਾਊਨ 'ਤੇ ਮੈਦਾਨ 'ਤੇ ਦਾਖਲ ਹੋਏ ਸਨ ਪਰ ਹੁਣ ਰਾਜਕੋਟ ਵਨ ਡੇ 'ਚ ਉਨ੍ਹਾਂ ਨੂੰ 5ਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਭੇਜਿਆ ਗਿਆ। ਕੇ. ਐੱਲ. ਰਾਹੁਲ ਨੇ ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਦੂਜੇ ਵਨ ਡੇ 'ਚ 52 ਗੇਂਦਾਂ 'ਚ 6 ਚੌਕੇ ਅਤੇ 3 ਛੱਕਿਆਂ ਦੀ ਮਦਦ ਤੋ 80 ਦੌੜਾਂ ਬਣਾ ਦਿੱਤੀਆਂ। ਨਾਲ ਹੀ ਨਾਲ ਉਨ੍ਹਾਂ ਨੇ ਵਨ ਡੇ ਕ੍ਰਿਕਟ 'ਚ ਮਹਿੰਦਰ ਸਿੰਘ ਧੋਨੀ ਦਾ ਇਕ ਵੱਡਾ ਰਿਕਾਰਡ ਵੀ ਤੋੜ ਦਿੱਤਾ। ਵੇਖੋ ਰਿਕਾਰਡ -
1000 ਵਨ ਡੇ ਦੌੜਾਂ ਲਈ ਸਭ ਤੋਂ ਘੱਟ ਪਾਰੀਅਾਂ (ਭਾਰਤ)
25 ਵਿਰਾਟ ਕੋਹਲੀ/ਸ਼ਿਖਰ ਧਵਨ
25 ਨਵਜੋਤ ਸਿੱਘ ਸਿੰਧੂ
27 ਕੇ. ਐੱਲ. ਰਾਹੁਲ
29 ਮਹਿੰਦਰ ਸਿੰਘ ਧੋਨੀ/ ਅੰਬਾਤੀ ਰਾਇਡੂ
ਕੇ. ਐੱਲ. ਰਾਹੁਲ ਦਾ ਵਨ ਡੇ ਕਰੀਅਰ ਵੀ ਸ਼ਾਨਦਾਰ ਚੱਲ ਰਿਹਾ ਹੈ। ਉਹ ਹੁਣ 28 ਮੈਚਾਂ ਦੀ 27 ਪਾਰੀਆਂ 'ਚ ਚਾਰ ਵਾਰ ਅਜੇਤੂ ਰਹਿੰਦੇ ਹੋਏ 1016 ਦੌੜਾਂ ਆਪਣੇ ਨਾਂ ਦਰਜ ਕਰਾ ਚੱਕੇ ਹਨ। ਉਨ੍ਹਾਂ ਦਾ ਸਰਵਸ਼੍ਰੇਸ਼ਠ ਸਕੋਰ 111 ਹੈ ਜਦੋਂ ਕਿ ਉਨ੍ਹਾਂ ਦੀ ਔਸਤ 44.17 ਤਾਂ ਸਟ੍ਰਾਈਕ ਰੇਟ 83.90 ਚੱਲ ਰਹੀ ਹੈ। ਕੇ. ਐੱਲ. ਰਾਹੁਲ ਦੇ ਨਾਂ ਹੁਣ ਵਨ ਡੇ 'ਚ ਤਿੰਨ ਸੈਂਕੜੇ ਤਾਂ 6 ਅਰਧ ਸੈਂਕੜੇ ਦਰਜ ਹੋ ਚੁੱਕੇ ਹਨ।