ਰਾਹੁਲ ਦਾ ਵੱਡਾ ਰਿਕਾਰਡ, ਮੁਨਰੋ ਨੂੰ ਪਿੱਛੇ ਛੱਡ ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
Sunday, Feb 02, 2020 - 03:00 PM (IST)

ਸਪੋਰਟਸ ਡੈਸਕ : ਭਾਰਤੀ ਸਲਾਮੀ ਬੱਲੇਬਾਜ਼ ਕੇ. ਐੱਲ. ਰਾਹੁਲ ਇਸ ਸਮੇਂ ਬਿਹਤਰੀਨ ਫਾਰਮ 'ਚ ਚੱਲ ਰਹੇ ਹਨ। ਨਿਊਜ਼ੀਲੈਂਡ ਖਿਲਾਫ ਚੱਲ ਰਹੀ ਟੀ-20 ਸੀਰੀਜ਼ ਵਿਚ ਵੀ ਰਾਹੁਲ ਦਾ ਬੱਲਾ ਰੱਜ ਕੇ ਬੋਲ ਰਿਹਾ ਹੈ। ਰਾਹੁਲ ਨੇ ਇਸ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਉਸ ਨੇ ਕਿਸੇ ਵੀ ਦੋ ਪੱਖੀ ਸੀਰੀਜ਼ ਵਿਚ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਕਰ ਲਿਆ ਹੈ।
ਦਰਅਸਲ, ਕਰੀਅਰ ਦੀ ਸਭ ਤੋਂ ਸ਼ਾਨਦਾਰ ਫਾਰਮ 'ਚ ਚੱਲ ਰੇਹ ਰਾਹੁਲ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਨਿਊਜ਼ੀਲੈਂਡ ਖਿਲਾਫ 2 ਅਰਧ ਸੈਂਕੜਿਆਂ ਸਣੇ ਕੁਲ 224 ਦੌੜਾਂ ਬਣਾਈਆਂ ਹਨ। ਇਹ ਕਿਸੇ ਵੀ ਦੋ ਪੱਖੀ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਪਹਿਲਾਂ ਇਹ ਰਿਕਾਰਡ ਕੀਵੀ ਬੱਲੇਬਾਜ਼ ਕੌਲਿਨ ਮੁਨਰੋ ਦੇ ਨਾਂ ਸੀ ਜਿਸ ਨੇ 223 ਦੌੜਾਂ ਬਣਾਈਆਂ ਸੀ ਪਰ ਰਾਹੁਲ ਨੇ ਸੀਰੀਜ਼ ਦੇ ਆਖਰੀ ਮੈਚ ਵਿਚ 45 ਦੌੜਾਂ ਦੀ ਪਾਰੀ ਖੇਡ ਕੇ ਇਹ ਰਿਕਾਰਡ ਆਪਣੇ ਨਾਂ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤਕ ਭਾਰਤ 5 ਮੈਚਾਂ ਦੀ ਸੀਰੀਜ਼ ਵਿਚ ਪਹਿਲਾਂ ਹੀ 4-0 ਦੀ ਅਜੇਤੂ ਬੜ੍ਹਤ ਨਾਲ ਅੱਗੇ ਹੈ ਅਤੇ ਬੇਅ ਓਵਲ ਵਿਚ ਖੇਡੇ ਜਾ ਰਹੇ ਇਸ ਮੈਚ ਵਿਚ ਜੇਕਰ ਭਾਰਤ ਜਿੱਤ ਦਰਜ ਕਰ ਲੈਂਦਾ ਹੈ ਤਾਂ ਉਹ 5-0 ਦੀ ਜਿੱਤ ਹਾਸਲ ਕਰ ਕੇ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰ ਦੇਵੇਗਾ। ਉੱਥੇ ਹੀ ਨਿਊਜ਼ੀਲੈਂਡ ਇਸ ਮੁਕਾਬਲੇ ਨੂੰ ਜਿੱਤ ਕੇ ਆਪਣੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰੇਗੀ।