ਕੇ. ਐੱਲ. ਰਾਹੁਲ ਨਾਲ ਅਫੇਅਰ ਦੀਆਂ ਖਬਰਾਂ ''ਤੇ ਅਦਾਕਾਰਾ ਨਿਧੀ ਅਗਰਵਾਲ ਨੇ ਤੋੜੀ ਚੁੱਪੀ, ਕਿਹਾ...
Sunday, Oct 20, 2019 - 12:58 PM (IST)
ਸਪੋਰਟਸ ਡੈਸਕ— ਆਈ. ਪੀ. ਐੱਲ. ਤੋਂ ਸੁਰਖ਼ੀਆਂ 'ਚ ਆਉਣ ਵਾਲੇ ਬੱਲੇਬਾਜ਼ ਕੇ. ਐੱਲ .ਰਾਹੁਲ ਅਤੇ ਮੁੰਨਾ ਮਾਈਕਲ' ਤੋਂ ਡੈਬਿਊ ਕਰਨ ਵਾਲੀ ਅਭਿਨੇਤਰੀ ਨਿਧੀ ਅਗਰਵਾਲ ਨੂੰ ਲੈ ਕੇ ਬਹੁਤ ਗੱਲਾਂ ਹੋ ਰਹੀਆਂ ਹਨ। ਰਾਹੁਲ ਦਾ ਨਾਂ ਨਿਧੀ ਅਗਰਵਾਲ ਨਾਲ ਜੋੜਿਆ ਜਾ ਰਿਹਾ ਹੈ ਅਤੇ ਅਜਿਹੀਆਂ ਵੀ ਖ਼ਬਰਾਂ ਹਨ ਕਿ ਦੋਵੇਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਕੇ. ਐੱਲ. ਰਾਹੁਲ ਨਾਲ ਆਪਣੀ ਰਿਸ਼ਤੇ ਨੂੰ ਲੈ ਕੇ ਨਿਧੀ ਨੇ ਆਪਣੀ ਚੁੱਪੀ ਤੋੜੀ ਹੈ।
ਇਕ ਵੈੱਬਸਾਈਟ ਨਾਲ ਗੱਲਬਾਤ ਦੇ ਦੌਰਾਨ ਨਿਧੀ ਨੇ ਕਿਹਾ, ''ਅਸੀਂ ਦੋਵੇਂ ਚੰਗੇ ਦੋਸਤ ਹਾਂ ਅਤੇ ਇਸ ਤਰ੍ਹਾਂ ਦੀਆਂ ਖ਼ਬਰਾਂ ਸਿਰਫ ਅਫਵਾਹ ਹਨ। ਕੇ. ਐੱਲ . ਰਾਹੁਲ ਨਾਲ ਮੁਲਾਕਾਤ 'ਤੇ ਨਿਧੀ ਨੇ ਕਿਹਾ ਕਿ ਹਾਂ ਮੈਂ ਉਸ ਨੂੰ ਲੰਡਨ 'ਚ ਮਿਲੀ ਸੀ। ਭਾਰਤ-ਪਾਕਿਸਤਾਨ ਵਿਚਾਲੇ ਮੈਚ ਸੀ ਜਿਸ 'ਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ। ਮੈਂ ਲੰਡਨ 'ਚ ਸੀ। ਇਸ ਕਰਕੇ ਮੈਂ ਟੀਮ ਇੰਡੀਆ ਦੇ ਖਿਡਾਰੀਆਂ ਨੂੰ ਵਧਾਈ ਦੇਣ ਪਹੁੰਚ ਗਈ ਸੀ। ਇਸ ਤੋਂ ਇਲਾਵਾ ਨਿਧੀ ਅਗਰਵਾਲ ਨੇ ਅੱਗੇ ਕਿਹਾ ਕਿ ਸਾਡੇ ਦੋਹਾਂ ਵਿਚਾਲੇ ਅਫੇਅਰ ਦੀ ਸੰਭਾਵਨਾ ਜ਼ੀਰੋ ਫੀਸਦੀ ਹੈ। ਮੈਂ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਅਤੇ ਅਸੀਂ ਬਹੁਤ ਚੰਗੇ ਦੋਸਤ ਹਾਂ।