KKR vs RR : ਹੈੱਡ ਟੂ ਹੈੱਡ, ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11 ’ਤੇ ਮਾਰੋ ਨਜ਼ਰ

Thursday, Oct 07, 2021 - 05:10 PM (IST)

KKR vs RR : ਹੈੱਡ ਟੂ ਹੈੱਡ, ਪਿੱਚ ਰਿਪੋਰਟ ਅਤੇ ਸੰਭਾਵਿਤ ਪਲੇਇੰਗ 11 ’ਤੇ ਮਾਰੋ ਨਜ਼ਰ

ਸਪੋਰਟਸ ਡੈਸਕ : ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈ. ਪੀ. ਐੱਲ. 2021 ਦਾ 54ਵਾਂ ਮੈਚ ਅੱਜ ਸ਼ਾਮ 7.30 ਵਜੇ ਸ਼ਾਰਜਾਹ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ। ਕੇ. ਕੇ. ਆਰ. ਪਲੇਅ ਆਫ ਲਈ ਕੁਆਲੀਫਾਈ ਕਰਨ ਲਈ ਉਤਰੇਗੀ, ਤਾਂ ਉਥੇ ਹੀ ਰਾਜਸਥਾਨ ਜੇ ਜਿੱਤਿਆ ਤਾਂ ਕੇ. ਕੇ. ਆਰ. ਲਈ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਮੈਚ ਤੋਂ ਪਹਿਲਾਂ ਕੁਝ ਮਹੱਤਵਪੂਰਨ ਗੱਲਾਂ ’ਤੇ ਨਜ਼ਰ ਮਾਰ ਲੈਂਦੇ ਹਾਂ-

ਹੈੱਡ ਟੂ ਹੈੱਡ

ਕੁਲ ਮੈਚ-23
ਕੋਲਕਾਤਾ ਨਾਈਟ ਰਾਈਡਰਜ਼-12 ਜਿੱਤੇ
ਰਾਜਸਥਾਨ ਰਾਇਲਜ਼-11 ਜਿੱਤੇ

ਪਿਛਲੇ ਪੰਜ ਮੈਚ

ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਰਾਜਸਥਾਨ ਨੇ ਦੋ ਮੈਚ ਜਿੱਤੇ ਹਨ, ਜਿਨ੍ਹਾਂ ’ਚ ਆਖਰੀ ਮੈਚ ਵੀ ਸ਼ਾਮਲ ਸੀ। ਉਥੇ ਹੀ ਕੇ. ਕੇ. ਆਰ. ਨੇ ਤਿੰਨ ਮੈਚ ਜਿੱਤੇ ਹਨ।

ਰਾਜਸਥਾਨ ਰਾਇਲਜ਼ ਨੇ 6 ਵਿਕਟਾਂ ਨਾਲ ਜਿੱਤ ਦਰਜ ਕੀਤੀ
ਕੋਲਕਾਤਾ ਨਾਈਟ ਰਾਈਡਰਜ਼ 37 ਦੌੜਾਂ ਨਾਲ ਜਿੱਤਿਆ
ਕੋਲਕਾਤਾ ਨਾਈਟ ਰਾਈਡਰਜ਼ 60 ਦੌੜਾਂ ਨਾਲ ਜਿੱਤਿਆ
ਕੋਲਕਾਤਾ ਨਾਈਟ ਰਾਈਡਰਜ਼ 8 ਵਿਕਟਾਂ ਨਾਲ ਜਿੱਤਿਆ
ਰਾਜਸਥਾਨ ਰਾਇਲਜ਼ 3 ਵਿਕਟਾਂ ਨਾਲ ਜਿੱਤਿਆ

ਪਿੱਚ ਰਿਪੋਰਟ
ਇਹ ਇਕ ਉਲਟ ਸਤ੍ਹਾ ਹੈ, ਜਿਸ ਨੂੰ ਅਸੀਂ ਇਥੇ ਸ਼ਾਰਜਾਹ ਵਿਚ ਵੇਖ ਰਹੇ ਹਾਂ, ਜਿੱਥੇ ਗੇਂਦਬਾਜ਼ ਆਈ. ਪੀ. ਐੱਲ. ਦੇ ਦੂਜੇ ਪੜਾਅ ’ਚ ਪੂਰੀ ਤਰ੍ਹਾਂ ਹਾਵੀ ਹੋ ਰਹੇ ਹਨ। ਇਥੇ ਜ਼ਿਆਦਾ ਦੌੜਾਂ ਬਣਾਉਣ ਲਈ ਬੱਲੇਬਾਜ਼ਾਂ ਨੂੰ ਆਪਣੀ ਖੇਡ ਦੇ ਸਿਖਰ ’ਤੇ ਰਹਿਣਾ ਹੋਵੇਗਾ।

ਇਹ ਵੀ ਜਾਣੋ
ਡੇਵਿਡ ਮਿਲਰ ਦੀ ਔਸਤ 22 ਦੀ ਹੈ ਅਤੇ 2016 ਤੋਂ 39 ਆਈ.ਪੀ.ਐੱਲ. ਪਾਰੀਆਂ ’ਚ ਉਨ੍ਹਾਂ ਦੀ 119 ਦੀ ਸਟ੍ਰਾਈਕ ਰੇਟ ਹੈ।
ਮੌਰਗਨ ਦੀ ਟੀ-20 ਵਾਪਸੀ ਚੰਗੀ ਨਹੀਂ ਰਹੀ ਪਰ ਕੇ.ਕੇ.ਆਰ. ਦੇ ਕਪਤਾਨ ਨੇ ਰਾਜਸਥਾਨ ਦੇ ਖਿਲਾਫ 61 ਦੀ ਔਸਤ ਅਤੇ 158 ਦੀ ਸਟ੍ਰਾਈਕ ਰੇਟ ਨਾਲ ਕੁਲ ਤਿੰਨ ਅਰਧ ਸੈਂਕੜੇ ਲਗਾਏ ਹਨ।
ਕੇ.ਕੇ.ਆਰ. ਦੇ ਸਪਿਨਰਾਂ ਨੇ ਇਸ ਸਾਲ 28 ਵਿਕਟਾਂ ਲਈਆਂ ਹਨ, ਜਦਕਿ ਰਾਜਸਥਾਨ ਨੇ 9 ਵਿਕਟਾਂ ਲਈਆਂ ਹਨ।

ਸੰਭਾਵਿਤ ਪਲੇਇੰਗ ਇਲੈਵਨ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਇਓਨ ਮੌਰਗਨ (ਕਪਤਾਨ), ਸਾਕਿਬ ਅਲ ਹਸਨ/ਆਂਦਰੇ ਰਸੇਲ/ਬੇਨ ਕਟਿੰਗ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਨੀਲ ਨਰਾਇਣ, ਸ਼ਿਵਮ ਮਾਵੀ, ਟਿਮ ਸਾਊਥੀ/ਲੌਕੀ ਫਰਗੂਸਨ, ਵਰੁਣ ਚੱਕਰਵਰਤੀ

ਰਾਜਸਥਾਨ ਰਾਇਲਜ਼ : ਏਵਿਨ ਲੁਈਸ, ਯਸ਼ਸਵੀ ਜਾਇਸਵਾਲ, ਸੰਜੂ ਸੈਮਸਨ (ਵਿਕਟਕੀਪਰ ਅਤੇ ਕਪਤਾਨ), ਸ਼ਿਵਮ ਦੁਬੇ, ਗਲੇਨ ਫਿਲਿਪਸ, ਡੇਵਿਡ ਮਿਲਰ/ਲਿਆਮ ਲਿਵਿੰਗਸਟੋਨ, ​​ਰਾਹੁਲ ਤਵੇਤੀਆ, ਸ਼੍ਰੇਅਸ ਗੋਪਾਲ, ਕੁਲਦੀਪ ਯਾਦਵ, ਮੁਸਤਾਫਿਜ਼ੁਰ ਰਹਿਮਾਨ, ਚੇਤਨ ਸਕਾਰੀਆ


author

Manoj

Content Editor

Related News