KKR ਨੇ ਐਟਕਿੰਸਨ ਦੀ ਜਗ੍ਹਾ ਦੁਸ਼ਮੰਤਾ ਚਮੀਰਾ ਨੂੰ ਟੀਮ ’ਚ ਕੀਤਾ ਸ਼ਾਮਲ

Tuesday, Feb 20, 2024 - 11:44 AM (IST)

KKR ਨੇ ਐਟਕਿੰਸਨ ਦੀ ਜਗ੍ਹਾ ਦੁਸ਼ਮੰਤਾ ਚਮੀਰਾ ਨੂੰ ਟੀਮ ’ਚ ਕੀਤਾ ਸ਼ਾਮਲ

ਨਵੀਂ ਦਿੱਲੀ- ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਨੇ ਇੰਡੀਅਨ ਪ੍ਰੀਮੀਅਰ ਲੀਗ 2024 ਲਈ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਗਸ ਐਟਕਿੰਸਨ ਦੇ ਬਦਲ ਦੇ ਤੌਰ ’ਤੇ ਸੋਮਵਾਰ ਨੂੰ ਸ਼੍ਰੀਲੰਕਾ ਦੇ ਦੁਸ਼ਮੰਤਾ ਚਮੀਰਾ ਨੂੰ ਟੀਮ ਵਿਚ ਸ਼ਾਮਲ ਕੀਤਾ ਹੈ। ਚਮੀਰਾ 50 ਲੱਖ ਰੁਪਏ ਦੇ ਬੇਸ ਪ੍ਰਾਈਸ ’ਤੇ ਕੇ. ਕੇ. ਆਰ. ਨਾਲ ਜੁੜਿਆ ਹੈ। ਸ਼੍ਰੀਲੰਕਾ ਦਾ ਇਹ ਤੇਜ਼ ਗੇਂਦਬਾਜ਼ 2018 ਤੇ 2021 ਸੈਸ਼ਨ ਵਿਚ ਕ੍ਰਮਵਾਰ ਰਾਜਸਥਾਨ ਰਾਇਲਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਹਿੱਸਾ ਰਹਿ ਚੁੱਕਾ ਹੈ।


author

Aarti dhillon

Content Editor

Related News