KKR ਨੇ IPL ਲਈ ਸ਼੍ਰੇਅਸ ਅਈਅਰ ਨੂੰ ਸੌਂਪੀ ਟੀਮ ਦੀ ਕਪਤਾਨੀ

Wednesday, Feb 16, 2022 - 05:27 PM (IST)

KKR ਨੇ IPL ਲਈ ਸ਼੍ਰੇਅਸ ਅਈਅਰ ਨੂੰ ਸੌਂਪੀ ਟੀਮ ਦੀ ਕਪਤਾਨੀ

ਕੋਲਕਾਤਾ (ਭਾਸ਼ਾ)- ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਬੁੱਧਵਾਰ ਨੂੰ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਲਈ ਆਪਣਾ ਨਵਾਂ ਕਪਤਾਨ ਨਿਯੁਕਤ ਕੀਤਾ ਹੈ। ਅਈਅਰ ਨੂੰ ਕੇ.ਕੇ.ਆਰ. ਨੇ ਹਾਲ ਹੀ ਵਿਚ ਹੋਈ ਨਿਲਾਮੀ ਵਿਚ 12.25 ਕਰੋੜ ਰੁਪਏ ਵਿਚ ਖ਼ਰੀਦਿਆ ਸੀ। ਅਈਅਰ ਦੀ ਅਗਵਾਈ 'ਚ ਦਿੱਲੀ ਕੈਪੀਟਲਜ਼ 2020 'ਚ ਆਈ.ਪੀ.ਐੱਲ. ਦੇ ਫਾਈਨਲ 'ਚ ਪਹੁੰਚੀ ਸੀ। ਦਿੱਲੀ ਨੇ 2021 ਦੇ ਸੀਜ਼ਨ ਤੋਂ ਬਾਅਦ ਉਨ੍ਹਾਂ ਨੂੰ 'ਰਿਟੇਨ' ਨਹੀਂ ਕੀਤਾ ਸੀ। ਕੇ.ਕੇ.ਆਰ. ਨੇ ਉਨ੍ਹਾਂ ਨੂੰ ਇਓਨ ਮੋਰਗਨ ਦੀ ਜਗ੍ਹਾ ਕਪਤਾਨ ਬਣਾਇਆ ਹੈ।

ਇਹ ਵੀ ਪੜ੍ਹੋ: 'ਡਿਸਕੋ ਕਿੰਗ' ਬੱਪੀ ਲਹਿਰੀ ਦੇ ਦਿਹਾਂਤ 'ਤੇ ਕ੍ਰਿਕਟਰਾਂ ਨੇ ਜਤਾਇਆ ਸੋਗ, ਦਿੱਤੀ ਸ਼ਰਧਾਂਜਲੀ

ਕੇ.ਕੇ.ਆਰ. ਦੇ ਸੀ.ਈ.ਓ. ਵੈਂਕੀ ਮੈਸੂਰ ਨੇ ਇੱਥੇ ਜਾਰੀ ਬਿਆਨ 'ਚ ਕਿਹਾ, ''ਉਨ੍ਹਾਂ (ਅਈਅਰ) ਨੇ ਸਿਖ਼ਰਲੇ ਪੱਧਰ 'ਤੇ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ ਅਤੇ ਸਾਨੂੰ ਭਰੋਸਾ ਹੈ ਕਿ ਉਹ ਟੀਮ ਕੇ.ਕੇ.ਆਰ. ਦੇ ਕਪਤਾਨ ਵਜੋਂ ਵੀ ਚੰਗਾ ਪ੍ਰਦਰਸ਼ਨ ਕਰਨਗੇ।'' ਅਈਅਰ ਨੇ ਕਿਹਾ ਉਹ ਆਪਣੀ ਭੂਮਿਕਾ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ, ''ਕੇ.ਕੇ.ਆਰ. ਵਰਗੀ ਵੱਕਾਰੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਮਿਲਣ 'ਤੇ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ। ਆਈ.ਪੀ.ਐੱਲ. ਇਕ ਟੂਰਨਾਮੈਂਟ ਦੇ ਰੂਪ ਵਿਚ ਵੱਖ-ਵੱਖ ਦੇਸ਼ਾਂ ਅਤੇ ਸੱਭਿਆਚਾਰਾਂ ਦੇ ਸਰਵੋਤਮ ਖਿਡਾਰੀਆਂ ਨੂੰ ਇਕੱਠੇ ਲਿਆਂਦਾ ਹੈ ਅਤੇ ਮੈਂ ਇਸ ਟੀਮ ਦੀ ਅਗਵਾਈ ਕਰਨ ਲਈ ਉਤਸੁਕ ਹਾਂ ਜੋ ਬਹੁਤ ਹੀ ਪ੍ਰਤਿਭਾਸ਼ਾਲੀ ਖਿਡਾਰੀਆਂ ਨਾਲ ਸਜੀ ਹੈ।''

ਇਹ ਵੀ ਪੜ੍ਹੋ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਨੇ PM ਮੋਦੀ ਤੋਂ ਮੰਗੀ ਮਦਦ, ਮਿਲਿਆ ਇਹ ਜਵਾਬ

ਅਈਅਰ ਨੇ ਕਿਹਾ, 'ਮੈਂ ਕੇ.ਕੇ.ਆਰ. ਦੇ ਮਾਲਕਾਂ, ਪ੍ਰਬੰਧਨ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਮੈਨੂੰ ਟੀਮ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਮੈਨੂੰ ਭਰੋਸਾ ਹੈ ਕਿ ਅਸੀਂ ਆਪਣੇ ਟੀਚਿਆਂ ਨੂੰ ਹਾਸਲ ਕਰਨ ਵਿਚ ਸਫ਼ਲ ਰਹਾਂਗੇ।' ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕੁਲਮ ਨੇ ਕਿਹਾ ਕਿ ਉਹ ਅਈਅਰ ਦੇ ਆਉਣ ਨਾਲ ਉਤਸ਼ਾਹਿਤ ਹਨ। ਮੈਕੁਲਮ ਨੇ ਕਿਹਾ, 'ਭਾਰਤ ਦੇ ਭਵਿੱਖ ਦੇ ਲੀਡਰਾਂ ਵਿਚੋਂ ਇਕ ਸ਼੍ਰੇਅਸ ਨੂੰ ਕੇ.ਕੇ.ਆਰ. ਦਾ ਕਪਤਾਨ ਬਣਾਏ ਜਾਣ ਨਾਲ ਮੈਂ ਬਹੁਤ ਉਤਸ਼ਾਹਿਤ ਹਾਂ।'

ਇਹ ਵੀ ਪੜ੍ਹੋ: ਪਿਤਾ ਹਨ ਮੋਚੀ ਅਤੇ ਮਾਂ ਵੇਚਦੀ ਹੈ ਚੂੜੀਆਂ, IPL ਨਿਲਾਮੀ 'ਚ KKR ਨੇ ਬਦਲੀ ਪੰਜਾਬ ਦੇ ਇਸ ਕ੍ਰਿਕਟਰ ਦੀ ਕਿਸਮਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News