ਕਿਵਾਨਾ ਦੇ ਅਨੁਜ ਨੇ ਨੈਸ਼ਨਲ ਸਟਾਈਲ ਕਬੱਡੀ ''ਚ ਜਿੱਤਿਆ ਸੋਨਾ
Monday, Jan 28, 2019 - 12:29 PM (IST)

ਨਵੀਂ ਦਿੱਲੀ : ਕਿਵਾਨਾ ਪਿੰਡ ਦੇ ਅਨੁਜ ਨੇ ਨੇਪਾਲ ਵਿਚ ਆਯੋਜਿਤ ਇੰਡੋ-ਨੇਪਾਲ ਗੇਮਸ ਦੇ ਨੈਸ਼ਨਲ ਸਟਾਈਲ ਕਬੱਡੀ ਵਿਚ ਸੋਨ ਤਮਗਾ ਜਿੱਤ ਕੇ ਆਪਣੇ ਪਿੰਡ ਅਤੇ ਜਿਲੇ ਦਾ ਮਾਣ ਵਧਾਇਆ ਹੈ। ਅਨੁਜ ਨੇ ਅੰਡਰ-14 ਮੁਕਾਬਲੇ ਵਿਚ ਹਿੱਸਾ ਲਿਆ ਸੀ। ਟੀਮ ਵਿਚ ਹੋਰ 6 ਖਿਡਾਰੀ ਵੀ ਵੱਖ-ਵੱਖ ਸੂਬਿਆਂ ਦੇ ਸੀ। ਫਾਈਨਲ ਵਿਚ ਉਨ੍ਹਾਂ ਦੀ ਟੀਮ ਨੇ ਮੇਜ਼ਬਾਨ ਨੇਪਾਲ ਨੂੰ ਹਰਾ ਕੇ ਸੋਨ ਤਮਗੇ 'ਤੇ ਕਬਜਾ ਕੀਤਾ। ਬੀ. ਜੇ. ਪੀ. ਦੇ ਨੇਤਾ ਨੇ ਪੁਰਾਣੇ ਬੱਸ ਅੱਡੇ 'ਤੇ ਉਸ ਦਾ ਸਵਾਗਤ ਕੀਤਾ। ਬੈਂਡ ਬਾਜੇ ਦੀ ਧੁੰਨ 'ਤੇ ਖੁੱਲੀ ਜੀਪ ਵਿਚ ਨੱਚਦੇ ਗਾਉਂਦੇ ਖਿਡਾਰੀ ਪਿੰਡ ਤੱਕ ਪਹੁੰਚੇ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਤਰੀਕੇ ਨਾਲ ਪਿੰਡ ਵਾਲਿਆਂ ਨੇ ਸਵਾਗਤ ਕੀਤਾ।