ਫਿੱਟਨੈਸ ਦੇ ਮੁਰੀਦ ਅਤੇ ਸਕੂਲੀ ਦਿਨਾਂ ਦੇ ਖਿਡਾਰੀ ਰਿਜਿਜੂ ਹੋਣਗੇ ਨਵੇਂ ਖੇਡ ਮੰਤਰੀ

Friday, May 31, 2019 - 05:24 PM (IST)

ਫਿੱਟਨੈਸ ਦੇ ਮੁਰੀਦ ਅਤੇ ਸਕੂਲੀ ਦਿਨਾਂ ਦੇ ਖਿਡਾਰੀ ਰਿਜਿਜੂ ਹੋਣਗੇ ਨਵੇਂ ਖੇਡ ਮੰਤਰੀ

ਨਵੀਂ ਦਿੱਲੀ— ਨਾਰਥ-ਈਸਟ 'ਚ ਭਾਜਪਾ ਦਾ ਚਿਹਰਾ ਮੰਨੇ ਜਾਣ ਵਾਲੇ ਸਾਬਕਾ ਗ੍ਰਹਿ ਰਾਜਮੰਤਰੀ ਕਿਰਨ ਰਿਜਿਜੂ ਨਵੀਂ ਨਰਿੰਦਰ ਮੋਦੀ ਸਰਕਾਰ 'ਚ ਯੁਵਾ ਕਾਰਜ ਅਤੇ ਖੇਡ ਮੰਤਰਾਲਾ ਸੰਭਾਲਣਗੇ ਅਤੇ ਇਹ ਸੰਯੋਗ ਹੈ ਕਿ ਆਪਣੇ ਸਕੂਲ 'ਚ ਉਹ ਸਰਵਸ੍ਰੇਸ਼ਠ ਖਿਡਾਰੀ ਰਹੇ ਅਤੇ ਫਿੱਟਨੈਸ ਦੇ ਮੁਰੀਦ ਇਸ ਯੁਵਾ ਨੇਤਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਪਿਛਲੀ ਸਰਕਾਰ 'ਚ ਗ੍ਰਹਿ ਰਾਜਮੰਤਰੀ ਰਹੇ ਸਨ। 

ਸੋਸ਼ਲ ਮੀਡੀਆ 'ਤੇ ਅਕਸਰ ਆਪਣੀ ਕਸਰਤ ਕਰਨ ਦੀਆਂ ਤਸਵੀਰਾਂ ਪਾਕੇ ਫਿੱਟਨੈਸ ਦੇ ਪ੍ਰਤੀ ਜਾਗਰੂਕਤਾ ਜਗਾਉਣ ਵਾਲੇ ਰਿਜਿਜੂ ਆਪਣੇ ਸਕੂਲੀ ਦਿਨਾਂ 'ਚ ਸਰਵਸ੍ਰੇਸ਼ਠ ਖਿਡਾਰੀ ਰਹੇ। ਇੰਨਾ ਹੀ ਨਹੀਂ ਉਨ੍ਹਾਂ ਨੇ ਰਾਸ਼ਟਰੀ ਖੇਡਾਂ 'ਚ ਵੀ ਹਿੱਸਾ ਲਿਆ। ਉਹ ਆਪਣੇ ਕਰੀਬੀ ਦੋਸਤ ਅਤੇ ਸਾਬਕਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੀ ਜਗ੍ਹਾ ਇਹ ਵਿਭਾਗ ਸੰਭਾਲਣਗੇ। ਰਿਜਿਜੂ ਨੇ ਹੰਸਰਾਜ ਕਾਰਜ ਤੋਂ ਗਰੈਜੁਏਟ ਅਤੇ ਦਿੱਲੀ ਯੂਨੀਵਰਸਿਟੀ ਤੋਂ ਕਾਨੂੰਨ 'ਚ ਪੋਸਟ ਗਰੈਜੁਏਟ ਦੀ ਡਿਗਰੀ ਹਾਸਲ ਕੀਤੀ। ਇਸ ਵਾਰ ਉਨ੍ਹਾਂ ਨੇ ਲੋਕਸਭਾ ਚੋਣਾਂ 'ਚ ਦੋ ਵਾਰ ਦੇ ਮੁੱਖਮੰਤਰੀ ਨਬਾਮ ਤੁਕੀ ਨੂੰ ਡੇਢ ਲੱਖ ਤੋਂ ਵੱਧ ਵੋਟਾਂ ਨਾਲ ਹਰਾਕੇ ਜਿੱਤ ਹਾਸਲ ਕੀਤੀ।


author

Tarsem Singh

Content Editor

Related News