ਰਿਜੀਜੂ ਨੇ BCCI ਦੇ ਨਾਡਾ ਦੇ ਤਹਿਤ ਆਉਣ ਦੇ ਕਦਮ ਦਾ ਕੀਤਾ ਸਵਾਗਤ

Saturday, Aug 10, 2019 - 03:26 PM (IST)

ਰਿਜੀਜੂ ਨੇ BCCI ਦੇ ਨਾਡਾ ਦੇ ਤਹਿਤ ਆਉਣ ਦੇ ਕਦਮ ਦਾ ਕੀਤਾ ਸਵਾਗਤ

ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜੀਜੂ ਨੇ ਸ਼ਨੀਵਾਰ ਨੂੰ ਬੀ. ਸੀ. ਸੀ. ਆਈ. ਦੇ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਤਹਿਤ ਆਉਣ ਦੇ ਫੈਸਲੇ ਦਾ ਸਵਾਗਤ ਕੀਤਾ ਅਤੇ ਇਸ ਨੂੰ ਖੇਡਾਂ 'ਚ ਸਵੱਛ ਅਤੇ ਪਾਰਦਰਸ਼ੀ ਸ਼ਾਸਨ ਦੀ ਦਿਸ਼ਾ 'ਚ ਇਕ ਵੱਡਾ ਕਦਮ ਦੱਸਿਆ। ਵਰ੍ਹਿਆਂ ਤਕ ਇਨਕਾਰੀ ਰਹਿਣ ਦੇ ਬਾਅਦ ਆਖਰਕਾਰ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਸ਼ੁੱਕਰਵਾਰ ਨੂੰ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਦੇ ਦਾਇਰੇ 'ਚ ਆਉਣ ਨੂੰ ਤਿਆਰ ਹੋ ਗਿਆ ਜਿਸ ਨਾਲ ਉਨ੍ਹਾਂ ਦੇ ਰਾਸ਼ਟਰੀ ਖੇਡ ਮਹਾਸੰਘ (ਐੱਨ. ਐੱਸ. ਐੱਫ.) ਬਣਨ ਦੀ ਸੰਭਾਵਨਾ ਵਧ ਗਈ ਹੈ। ਰੀਜੀਜੂ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਨਹੀਂ ਚਾਹੁੰਦਾ ਕਿ ਕੋਈ ਵੀ ਮੁੱਦਾ ਜਾਂ ਮਾਮਲਾ ਅਣਸੁਲਝਿਆ ਰਹੇ। ਸਾਰੇ ਮਤਭੇਦ ਸਰਬਸੰਮਤੀ ਨਾਲ ਨਿਜਠਣ ਲੈਣੇ ਚਾਹੀਦੇ ਹਨ ਕਿਉਂਕਿ ਮੈਂ ਖੇਡਾਂ ਅਤੇ ਖਿਡਾਰੀਆਂ ਦੇ ਹਿੱਤ 'ਚ ਸਵੱਛ ਅਤੇ ਪਾਰਦਰਸ਼ੀ ਸ਼ਾਸਨ 'ਚ ਭਰੋਸਾ ਰਖਦਾ ਹਾਂ।''


author

Tarsem Singh

Content Editor

Related News