ਉਮੀਦ ਕਰਦਾ ਹਾਂ ਭਾਰਤੀ ਹਾਕੀ ਆਪਣਾ ਗੁਆਇਆ ਰੁਤਬਾ ਹਾਸਲ ਕਰੇਗੀ : ਰਿਜਿਜੂ
Saturday, Nov 02, 2019 - 10:29 AM (IST)

ਭੁਵਨੇਸ਼ਵਰ— ਖੇਡ ਮੰਤਰੀ ਕਿਰਨ ਰਿਜਿਜੂ ਨੇ ਸ਼ੁੱਕਰਵਾਰ ਨੂੰ ਭਰੋਸਾ ਜਤਾਇਆ ਕਿ ਭਾਰਤੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਅਗਲੇ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਖੇਡਾਂ ਲਈ ਕੁਆਲੀਫਾਈ ਕਰਨਗੀਆਂ ਅਤੇ ਇਸ ਤਰ੍ਹਾਂ ਅੱਠ ਵਾਰ ਦੀ ਓਲੰਪਿਕ ਚੈਂਪੀਅਨ ਟੀਮ ਨੂੰ ਖੇਡ 'ਚ ਆਪਣਾ ਪੁਰਾਣਾ ਰੁਤਬਾ ਫਿਰ ਤੋਂ ਹਾਸਲ ਕਰਨ 'ਚ ਮਦਦ ਮਿਲੇਗੀ।
ਰਿਜਿਜੂ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਟੋਕੀਓ ਓਲੰਪਿਕ ਲਈ ਕੁਆਲੀਫਾਇਰ ਕਰਨ ਦੀ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਦੀ ਦਾਅਵੇਦਾਰੀ ਲਈ ਦੋਹਾਂ ਨੂੰ ਹੱਲਾਸ਼ੇਰੀ ਦੇਣ ਆਇਆ ਹਾਂ।'' ਮਹਿਲਾ ਅਤੇ ਪੁਰਸ਼ ਟੀਮਾਂ ਦੇ ਕ੍ਰਮਵਾਰ ਅਮਰੀਕਾ ਅਤੇ ਰੂਸ ਖਿਲਾਫ ਇੱਥੇ ਕਲਿੰਗਾ ਸਟੇਡੀਅਮ 'ਚ ਪਹਿਲੇ ਪੜਾਅ ਦੇ ਮੁਕਾਬਲੇ ਦੇਖਣ ਵਾਲੇ ਰਿਜਿਜੂ ਨੇ ਕਿਹਾ ਕਿ ਸਰਕਾਰ ਦੇਸ਼ ਨੂੰ ਓਲੰਪਿਕ ਤਮਗੇ ਦਿਵਾਉਣ ਦੀ ਖਿਡਾਰੀਆਂ ਦੀ ਕੋਸ਼ਿਸ਼ 'ਚ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।