ਕਿਰਨ ਪਹਿਲ ਨੇ ਔਰਤਾਂ ਦੀ 400 ਮੀਟਰ ’ਚ ਓਲੰਪਿਕ ਕੋਟਾ ਹਾਸਲ ਕੀਤਾ
Friday, Jun 28, 2024 - 10:08 AM (IST)
ਪੰਚਕੂਲਾ (ਹਰਿਆਣਾ)- ਹਰਿਆਣਾ ਦੀ ਕਿਰਨ ਪਹਿਲ ਨੇ ਵੀਰਵਾਰ ਨੂੰ ਇਥੇ ਰਾਸ਼ਟਰੀ ਅੰਤਰਰਾਜੀ ਐਥਲੈਟਿਕਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ 50.92 ਸਕਿੰਟ ਦਾ ਸਮਾਂ ਲੈ ਕੇ ਔਰਤਾਂ ਦੇ 400 ਮੀਟਰ ਮੁਕਾਬਲੇ ’ਚ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰ ਲਿਆ। ਔਰਤਾਂ ਦੀ 400 ਮੀਟਰ ਦੌੜ ’ਚ ਕੁਆਲੀਫਾਇੰਗ ਮਾਰਕ 50.95 ਸਕਿੰਟ ਸੀ, ਜਿਸ ਨਾਲ ਕਿਰਨ ਨੂੰ ਅਗਲੇ ਮਹੀਨੇ ਹੋਣ ਵਾਲੇ ਓਲੰਪਿਕ ਲਈ ਕੋਟਾ ਹਾਸਲ ਕਰਨ ’ਚ ਸਫਲਤਾ ਮਿਲੀ।
ਇਹ ਇਸ ਸੀਜ਼ਨ ਦਾ ਉਸ ਦਾ ਸਭ ਤੋਂ ਵਧੀਆ ਸਮਾਂ ਸੀ ਅਤੇ ਇਸ ਦੇ ਨਾਲ ਉਹ 51 ਸਕਿੰਟਾਂ ਤੋਂ ਵੀ ਘੱਟ ਸਮੇਂ ’ਚ ਦੌੜ ਪੂਰੀ ਕਰਨ ਵਾਲੀ ਦੂਜੀ ਭਾਰਤੀ ਮਹਿਲਾ ਵੀ ਬਣ ਗਈ। ਉਹ ਗੁਜਰਾਤ ਦੀ ਦੇਵੀ ਅਨੀਬਾ ਜਾਲਾ ਤੋਂ ਅੱਗੇ ਰਹੀ ਜੋ 53.44 ਸਕਿੰਟ ਦੇ ਸਮੇਂ ਨਾਲ ਦੂਜੇ ਸਥਾਨ 'ਤੇ ਰਹੀ। ਕੇਰਲ ਦੀ ਸਨੇਹਾ 53.51 ਸਕਿੰਟ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ।