ਕਿਰਣ ਜਾਧਵ ਨੇ ਏਅਰ ਰਾਈਫਲ ’ਚ ਜਿੱਤਿਆ ਸੋਨ ਤਮਗਾ
Sunday, May 04, 2025 - 12:20 PM (IST)

ਨਵੀਂ ਦਿੱਲੀ–ਪੁਰਸ਼ ਰਾਈਫਲ ਥ੍ਰੀ-ਪੋਜ਼ੀਸ਼ਨ ਦੇ ਮੌਜੂਦਾ ਰਾਸ਼ਟਰੀ ਚੈਂਪੀਅਨ ਕਿਰਣ ਅੰਕੁਸ਼ ਜਾਧਵ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਸ਼ਨੀਵਾਰ ਨੂੰ ਕੁਮਾਰ ਸੁਰਿੰਦਰ ਸਿੰਘ ਯਾਦਗਾਰੀ ਨਿਸ਼ਾਨੇਬਾਜ਼ੀ (ਕੇ. ਐੱਸ. ਐੱਸ. ਐੱਮ.) ਚੈਂਪੀਅਨਸ਼ਿਪ ਵਿਚ 10 ਮੀਟਰ ਏਅਰ ਰਾਈਫਲ ਵਿਚ ਸੋਨ ਤਮਗਾ ਜਿੱਤਿਆ। ਅਗਲੇ ਮਹੀਨੇ ਮਿਊਨਿਖ ਵਿਚ ਹੋਣ ਵਾਲੇ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਸ਼ਾਮਲ ਨੇਵੀ ਦੇ ਇਸ ਨਿਸ਼ਾਨੇਬਾਜ਼ ਨੇ 24 ਨਿਸ਼ਾਨਿਆਂ ਵਿਚੋਂ 251.5 ਅੰਕ ਹਾਸਲ ਕਰ ਕੇ ਸੈਨਾ ਦੇ ਵਿਵੇਕ ਸ਼ਰਮਾ ਨੂੰ 1.4 ਅੰਕਾਂ ਨਾਲ ਪਛਾੜਿਆ। ਸੈਨਾ ਦੇ ਹੀ ਵਿਸ਼ਾਲ ਸਿੰਘ (230.1) ਨੇ ਕਾਂਸੀ ਤਮਗਾ ਜਿੱਤਿਆ।