ਰਿਜਿਜੂ ਨੇ ਟੋਕੀਓ ਓਲੰਪਿਕ ’ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਦਿੱਤਾ ਇਹ ਬਿਆਨ

Thursday, Feb 27, 2020 - 04:43 PM (IST)

ਰਿਜਿਜੂ ਨੇ ਟੋਕੀਓ ਓਲੰਪਿਕ ’ਤੇ ਕੋਰੋਨਾ ਵਾਇਰਸ ਦੇ ਪ੍ਰਭਾਵ ਬਾਰੇ ਦਿੱਤਾ ਇਹ ਬਿਆਨ

ਨਵੀਂ ਦਿੱਲੀ— ਖੇਡ ਮੰਤਰੀ ਕੀਰੇਨ ਰਿਜਿਜੂ ਨੇ ਵੀਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀਆਂ ਚਿੰਤਾਵਾਂ ਦੇ ਬਾਵਜੂਦ ਉਨ੍ਹਾਂ ਨੂੰ ਇਸ ਸਾਲ ਟੋਕੀਓ ਓਲੰਪਿਕ ਦੇ ਪ੍ਰੋਗਰਾਮ ਦੇ ਮੁਤਾਬਕ ਆਯੋਜਿਤ ਹੋਣ ਦੀ ਸੰਭਾਵਨਾ ਹੈ। ਓਲੰਪਿਕ ਖੇਡਾਂ ਦਾ ਆਯੋਜਨ ਇਸ ਸਾਲ ਜੁਲਾਈ-ਅਗਸਤ ’ਚ ਕੀਤਾ ਜਾਵੇਗਾ ਪਰ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਸੀਨੀਅਰ ਮੈਂਬਰ ਡਿਕ ਪਾਊਂਡ ਨੇ ਕਿਹਾ ਕਿ ਜੇਕਰ ਮਈ ਤਕ ਖਤਰਨਾਕ ਕਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਖੇਡਾਂ ਦੇ ਇਸ ਮਹਾਕੁੰਭ ਨੂੰ ਰੱਦ ਕਰਨਾ ਪੈ ਸਕਦਾ ਹੈ।

PunjabKesariਰਿਜਿਜੂ ਨੇ ਇੱਥੇ ਭਾਰਤੀ ਖਿਡਾਰੀਆਂ ਨੂੰ ਜਾਪਾਨੀ ਸੱਭਿਆਾਚਾਰ ਅਤੇ ਸਲੀਕੇ ਪ੍ਰਤੀ ਜਾਗਰੂਕ ਕਰਨ ਲਈ ਆਯੋਜਿਤ ਵਰਕਸ਼ਾਪ ਦੇ ਮੌਕੇ ’ਤੇ ਪੁੱਛੇ ਗਏ ਸਵਾਲ ’ਤੇ ਕਿਹਾ, ‘‘ਵਾਇਰਸ ਚੀਨ ’ਚ ਹੈ ਟੋਕੀਓ ’ਚ ਨਹੀਂ।’’ ਰਿਜਿਜੂ ਨੇ ਕਿਹਾ, ‘‘ਦੁਨੀਆ ਇਕ ਭਾਈਚਾਰੇ ਦੀ ਤਰ੍ਹਾਂ ਹੈ, ਸਾਨੂੰ ਇਕ ਦੂਜੇ ਨੂੰ ਸਰਮਥਨ ਕਰਨਾ ਚਾਹੀਦਾ ਹੈ।’’ ਰਿਜਿਜੂ ਨੇ ਰਿਜਿਜੂ ਨੇ ਅੱਗੇ ਕਿਹਾ, ‘‘ਸਾਨੂੰ ਮਿਲ ਕੇ ਹਰ ਹਾਲਾਤ ਨਾਲ ਲੜਨਾ ਹੋਵੇਗਾ। ਮੈਨੂੰ ਟੋਕੀਓ ਓਲੰਪਿਕ ਦੇ 24 ਜੁਲਾਈ ਤੋਂ ਸ਼ੁਰੂ ਹੋਣ ਅਤੇ ਇਸ ਦੇ ਚੰਗੀ ਤਰ੍ਹਾਂ ਨਾਲ ਸੰਪੂਰਨ ਹੋਣ ਦੀ ਉਮੀਦ ਹੈ।  ਜ਼ਿਕਰਯੋਗ ਹੈ ਕਿ ਕਰੋਨਾ ਵਾਇਰਸ ਨਾਲ ਅਜੇ ਤਕ ਚੀਨ ’ਚ 2700 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। 


author

Tarsem Singh

Content Editor

Related News