ਸਾਇਨਾ, ਸ਼੍ਰੀਕਾਂਤ ਤੇ ਕਸ਼ਯਪ ਮਲੇਸ਼ੀਆ ਮਾਸਟਰਸ ਦੇ ਦੂਜੇ ਦੌਰ ''ਚ

Wednesday, Jan 16, 2019 - 06:39 PM (IST)

ਸਾਇਨਾ, ਸ਼੍ਰੀਕਾਂਤ ਤੇ ਕਸ਼ਯਪ ਮਲੇਸ਼ੀਆ ਮਾਸਟਰਸ ਦੇ ਦੂਜੇ ਦੌਰ ''ਚ

ਕੁਆਲਾਲੰਪੁਰ : 7ਵਾਂ ਦਰਜਾ ਪ੍ਰਾਪਤ ਸਾਇਨਾ ਨੇਹਵਾਲ, ਕਿਦਾਂਬੀ ਸ਼੍ਰੀਕਾਂਤ ਅਤੇ ਪਰੂਪੱਲੀ ਕਸ਼ਯਪ ਨੇ ਬੁੱਧਵਾਰ ਨੂੰ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਮਲੇਸ਼ੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ। ਸਾਇਨਾ ਨੇ ਹਾਂਗਕਾਂਗ ਦੀ ਡੇਂਗ ਜਾਏ ਜੁਆਨ ਨੂੰ ਇਕ ਘੰਟੇ 5 ਮਿੰਟ ਤੱਕ ਚੱਲੇ ਮੁਕਾਬਲੇ 'ਚ 14-21, 21-18, 21-18 ਨਾਲ ਹਰਾਇਆ ਜਦਕਿ 7ਵੀਂ ਸੀਡ ਸ਼੍ਰੀਕਾਂਤ ਨੇ ਹਾਂਗਕਾਂਗ ਦੇ ਹੀ ਐੱਨ ਕਾ ਲਾਂਗ ਏਂਗਸ ਨੂੰ 30 ਮਿੰਟ ਵਿਚ 21-17, 21-11 ਨਾਲ ਹਰਾਇਆ। 

PunjabKesari

ਕੁਆਲੀਫਿਕੇਸ਼ਨ ਦੇ 2 ਮੁਕਾਬਲੇ ਜਿੱਤ ਕੇ ਮੁੱਖ ਡਰਾਅ 'ਚ ਪਹੁੰਚੇ ਕਸ਼ਯਪ ਨੇ ਆਪਣੀ ਮੁਹਿੰਮ ਜਾਰੀ ਰੱਖਦਿਆਂ ਡੈੱਨਮਾਰਕ ਦੇ ਰੇਸਮਸ ਗੇਮਕੇ ਨੂੰ 1 ਘੰਟੇ 7 ਮਿੰਟ ਤੱਕ ਚੱਲੇ ਮੁਕਾਬਲੇ ਵਿਚ 19-21, 21-19, 21-10 ਨਾਲ ਹਰਾਇਆ। ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਦੀ ਭਾਰਤੀ ਜੋੜੀ ਨੇ ਹਾਂਗਕਾਂਗ ਦੀ ਜੋੜੀ ਐੱਨ. ਟੀ. ਯੂ ਅਤੇ ਯੂ. ਐੱਨ. ਯਿਨ ਨੂੰ 37 ਮਿੰਟਾਂ ਵਿਚ 21-16, 22-20 ਨਾਲ ਹਰਾਇਆ ਜਦਕਿ ਪ੍ਰਣਵ ਜੈਰੀ ਚੋਪੜਾ ਅਤੇ ਸਿੱਕੀ ਰੈੱਡੀ ਨੂੰ ਮਿਕਸਡ ਡਬਲਜ਼ ਦੇ ਪਹਿਲੇ ਦੌਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਸਾਇਨਾ ਦਾ ਦੂਜੇ ਦੌਰ ਵਿਚ ਹਾਂਗਕਾਂਗ ਦੀ ਯਿਪ ਪੁਈ ਯਿਨ ਨਾਲ, ਸ਼੍ਰੀਕਾਂਤ ਦਾ ਹਾਂਗਕਾਂਗ ਦੇ ਵੋਂਗ ਦੀ ਵਿੰਸੇਟ ਨਾਲ ਅਤੇ ਕਸ਼ਯਪ ਦਾ 6ਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥੋਨੀ ਗਿੰਟਿੰਗ ਨਾਲ ਮੁਕਾਬਲਾ ਹੋਵੇਗਾ।


Related News