ਖਿਤਾਬ ਜਿੱਤਣ ਲਈ ਵਿਸ਼ਵ ਚੈਂਪੀਅਨਸ਼ਿਪ ''ਚ ਖੇਡਾਂਗਾ : ਸ਼੍ਰੀਕਾਂਤ

06/27/2017 5:06:29 PM

ਹੈਦਰਾਬਾਦ— ਕਿਦਾਂਬੀ ਸ਼੍ਰੀਕਾਂਤ ਦਾ ਲਗਾਤਾਰ 2 ਖਿਤਾਬ ਜਿੱਤ ਕੇ ਫਿਰ ਤੋਂ ਵਿਸ਼ਵ ਦੇ ਚੋਟੀ 10 ਖਿਡਾਰੀਆਂ 'ਚ ਸ਼ਾਮਲ ਹੋਣਾ ਤੈਅ ਹੈ ਅਤੇ ਹੁਣ ਇਸ ਸਟਾਰ ਭਾਰਤੀ 
ਬੈਡਮਿੰਟਨ ਖਿਡਾਰੀ ਦੀਆਂ ਨਜ਼ਰਾਂ ਵਿਸ਼ਵ ਚੈਂਪੀਅਨਸ਼ਿਪ ਦੇ ਖਿਤਾਬ 'ਤੇ ਟਿਕੀਆਂ ਹੋਈਆਂ ਹਨ। ਇੰਡੋਨੇਸ਼ੀਆ ਸੁਪਰ ਸੀਰੀਜ਼ ਪ੍ਰੀਮੀਅਰ ਅਤੇ ਆਸਟਰੇਲੀਆਈ ਸੁਪਰ ਸੀਰੀਜ਼ ਖਿਤਾਬ ਜਿੱਤਣ ਵਾਲੇ ਇਸ 24 ਸਾਲਾਂ ਖਿਡਾਰੀ ਨੇ ਕਿਹਾ ਕਿ ਉਹ ਖਿਤਾਬ ਜਿੱਤਣ ਦੇ ਉਦੇਸ਼ ਨਾਲ ਹੀ ਅਗਸਤ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਹਿੱਸਾ ਲਏਗਾ।ਸ਼੍ਰੀਕਾਂਤ ਨੇ ਹੈਦਰਾਬਾਦ ਵਾਪਸ ਪਰਤਣ 'ਤੇ ਪੱਤਰਕਾਰਾਂ ਨੂੰ ਕਿਹਾ ਕਿ ਚੋਟੀ 10 'ਚ ਫਿਰ ਤੋਂ ਜਗ੍ਹਾ ਬਣਾਉਣਾ ਚੰਗਾ ਹੈ ਪਰ ਮੈਂ ਚੋਟੀ 10 'ਚ ਵਾਪਸੀ ਲਈ ਇਨ੍ਹਾਂ ਟੂਰਨਾਮੈਂਟ 'ਚ ਹਿੱਸਾ ਨਹੀਂ ਲਿਆ ਸੀ। ਮੈਂ ਜਿੱਤਣ ਲਈ ਟੂਰਨਾਮੈਂਟਾਂ 'ਚ ਖੇਡਿਆ ਸੀ। ਉਸ ਨੇ ਕਿਹਾ ਕਿ ਇਥੋਂ ਤੱਕ ਕਿ ਵਿਸ਼ਵ ਚੈਂਪੀਅਨਸ਼ਿਪ 'ਚ ਵੀ ਮੈਂ ਨਿਸ਼ਚਿਤ ਤੌਰ 'ਤੇ ਜਿੱਤਣ ਲਈ ਖੇਡਾਂਗਾ। ਮੈਂ ਅਜੇ ਸਿਰਫ ਇਸ ਦੇ ਬਾਰੇ 'ਚ ਸੋਚ ਰਿਹਾ ਹਾਂ, ਰੈਂਕਿੰਗ ਮੇਰੇ ਦਿਮਾਗ 'ਚ ਨਹੀਂ ਹੈ। 
ਉਸ ਨੇ ਦੱਸਿਆ ਕਿ ਪਿਛਲੇ 2 ਹਫਤੇ ਸ਼ਾਨਦਾਰ ਰਹੇ, ਨਾ ਕੇਵਲ ਮੇਰੇ ਲਈ ਬਲਕਿ ਐੱਚ. ਐੱਸ. ਪ੍ਰਣਯ ਅਤੇ ਸਾਈ ਪ੍ਰਣੀਤ ਲਈ ਵੀ ਇਹ ਹਫਤੇ ਸ਼ਾਨਦਾਰ ਰਹੇ। ਪ੍ਰਣਯ ਨੇ ਵਾਸਤਵ 'ਚ ਚੰਗਾ ਖੇਡ ਦਿਖਾਇਆ ਅਤੇ ਲਗਾਤਾਰ ਮੈਚਾਂ 'ਚ ਚੋਂਗ ਵੇਈ ਅਤੇ ਚੇਨ ਲੋਂਗ ਨੂੰ ਹਰਾਇਆ। ਪਹਿਲਾ ਕੋਈ ਵੀ ਖਿਡਾਰੀ ਅਜਿਹਾ ਨਹੀਂ ਕਰ ਸਕਦਾ ਸੀ। ਸ਼੍ਰੀਕਾਂਤ ਨੇ ਕਿਹਾ ਕਿ ਇਸ ਤਰ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਮੈਂ ਪ੍ਰਣਯ ਨੂੰ ਵਧਾਈ ਦਿੰਦਾ ਹਾਂ। ਇਹ ਮਾੜੀ ਕਿਸਮਤ ਸੀ ਕਿ ਉਹ ਸੈਮੀਫਾਈਨਲ 'ਚ ਹਾਰ ਗਿਆ। ਰਿਓ ਓਲੰਪਿਕ ਤੋਂ ਬਾਅਦ ਹੀ ਸ਼੍ਰੀਕਾਂਤ ਸੱਟ ਕਾਰਨ ਬਾਹਰ ਹੋ ਗਿਆ ਸੀ। ਇਸ 'ਚ ਉਹ ਪਿਛਲੇ ਸਾਲ ਦੇ ਆਖਰੀ ਸੈਸ਼ਨ 'ਚ ਨਹੀਂ ਖੇਡ ਸਕਿਆ ਸੀ।


Related News