ਸ਼੍ਰੀਕਾਂਤ ਇੰਡੋਨੇਸ਼ੀਆ ਓਪਨ ''ਚੋਂ ਬਾਹਰ
Friday, Jul 19, 2019 - 10:39 AM (IST)

ਜਕਾਰਤਾ— ਭਾਰਤ ਦੇ ਸਟਾਰ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਇੰਡੋਨੇਸ਼ੀਆ ਓਪਨ ਬੀ.ਡਬਲਿਊ.ਐੱਫ. ਵਰਲਡ ਟੂਰ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ਾਂ ਦੇ ਵਰਗ ਦੇ ਦੂਜੇ ਦੌਰ 'ਚੋਂ ਹਾਰ ਕੇ ਬਾਹਰ ਹੋ ਗਏ ਹਨ। ਸ਼੍ਰੀਕਾਂਤ ਨੂੰ ਹਾਂਗਕਾਂਗ ਦੇ ਐੱਨ ਕਾ ਲਾਂਗ ਅੰਗਸ ਨੇ 39 ਮਿੰਟਾਂ 'ਚ 21-17, 21-19 ਨਾਲ ਹਰਾ ਦਿੱਤਾ। ਇਸ ਵਿਚਾਲੇ ਸਾਤਵਿਕਸਾਈਰਾਜ ਰੈਂਕੀਰੈਡੀ ਅਤੇ ਚਿਰਾਗ ਸ਼ੈਟੀ ਨੂੰ ਦੂਜੇ ਦੌਰ 'ਚ ਇੰਡੋਨੇਸ਼ੀਆ ਦੀ ਚੋਟੀ ਦਾ ਦਰਜਾ ਪ੍ਰਾਪਤ ਮਾਰਕਸ ਫੇਰਨਾਦੀ ਗਿਡੀਯੋਨ ਅਤੇ ਕੇਵਿਨ ਸੰਜਾਯਾ ਸੁਕਾਮੁਲਜੋ ਦੀ ਜੋੜੀ ਤੋਂ 28 ਮਿੰਟ 'ਚ 15-21, 14-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।