ਸ਼੍ਰੀਕਾਂਤ ਹਾਂਗਕਾਂਗ ਓਪਨ ਦੇ ਕੁਆਰਟਰ ਫਾਈਨਲ ''ਚ, ਪ੍ਰਣਯ ਹਾਰੇ
Thursday, Nov 14, 2019 - 03:50 PM (IST)

ਹਾਂਗਕਾਂਗ— ਕਿਦਾਂਬੀ ਸ਼੍ਰੀਕਾਂਤ ਨੇ ਵੀਰਵਾਰ ਨੂੰ ਇੱਥੇ 7 ਮਹੀਨੇ ਬਾਅਦ ਪਹਿਲੀ ਵਾਰ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਪਰ ਉਨ੍ਹਾਂ ਦੇ ਸਾਥੀ ਭਾਰਤੀ ਖਿਡਾਰੀ ਐੱਚ. ਐੱਸ. ਪ੍ਰਣਯ ਚਾਰ ਲੱਖ ਡਾਲਰ ਇਨਾਮੀ ਹਾਂਗਕਾਂਗ ਓਪਨ ਬੈਡਮਿੰਟਨ ਦੇ ਦੂਜੇ ਦੌਰ 'ਚ ਹਾਰ ਕੇ ਬਾਹਰ ਹੋ ਗਏ। ਦੁਨੀਆ ਦੇ ਸਾਬਕਾ ਨੰਬਰ ਇਕ ਖਿਡਾਰੀ ਸ਼੍ਰੀਕਾਂਤ ਨੇ ਪੁਰਸ਼ ਡਬਲਜ਼ ਦੇ ਦੂਜੇ ਦੌਰ 'ਚ ਹਮਵਤਨ ਸੌਰਭ ਵਰਮਾ ਨੂੰ ਸਖਤ ਮੁਕਾਬਲੇ 'ਚ 21-11, 15-21, 21-19 ਨਾਲ ਹਰਾਇਆ।
ਨਵੀਂ ਵਿਸ਼ਵ ਰੈਂਕਿੰਗ 'ਚ 13ਵੇਂ ਸਥਾਨ 'ਤੇ ਸਥਾਨ 'ਤੇ ਕਾਬਜ ਸ਼੍ਰੀਕਾਂਤ ਨੇ ਪਿਛਲੀ ਪਾਰ ਅਪ੍ਰੈਲ 'ਚ ਸਿੰਗਾਪੁਰ ਓਪਨ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਸੀ। ਪਹਿਲੇ ਦੌਰ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਜਾਪਾਨ ਦੇ ਕੇਂਟੋ ਮੋਮੋਟਾ ਦੇ ਖਿਲਾਫ ਵਾਕਓਵਰ ਹਾਸਲ ਕਰਨ ਵਾਲੇ ਸ਼੍ਰੀਕਾਂਤ ਅਗਲੇ ਦੌਰ 'ਚ ਚੀਨ ਦੇ ਓਲੰਪਿਕ ਚੈਂਪੀਅਨ ਚੇਨ ਲੋਂਗ ਨਾਲ ਭਿੜਨਗੇ। ਪ੍ਰਣਯ ਨੂੰ ਹਾਲਾਂਕਿ ਦੂਜੇ ਦੌਰ 'ਚ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਖਿਲਾਫ 12-21, 19-21 ਨਾਲ ਹਾਰ ਝਲਣੀ ਪਈ।