ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ''ਚ

Thursday, Nov 08, 2018 - 10:29 AM (IST)

ਸ਼੍ਰੀਕਾਂਤ ਚੀਨ ਓਪਨ ਬੈਡਮਿੰਟਨ ਦੇ ਪ੍ਰੀ-ਕੁਆਰਟਰ ਫਾਈਨਲ ''ਚ

ਫੁਝੋਊ— ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਆਸਾਨ ਜਿੱਤ ਨਾਲ ਚੀਨ ਓਪਨ ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਦੇ ਪ੍ਰੀ-ਕੁਆਰਟਰ ਫਾਈਨਲ 'ਚ ਪਹੁੰਚ ਗਏ ਜਦਕਿ ਐੱਚ.ਐੱਸ. ਪ੍ਰਣਯ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋ ਗਏ। ਪੰਜਵਾਂ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਫਰਾਂਸ ਦੇ ਲੁਕਾਸ ਕੋਰਵੀ ਨੂੰ 21-12, 21-16 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਇੰਡੋਨੇਸ਼ੀਆ ਦੇ ਟਾਮੀ ਸੁਗੀਆਰਤੋ ਨਾਲ ਹੋਵੇਗਾ। 
PunjabKesari
ਪ੍ਰਣਯ ਨੂੰ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੇ 21-11, 21-14 ਨਾਲ ਹਰਾਇਆ। ਭਾਰਤ ਦੀ ਵੈਸ਼ਣਵੀ ਰੈਡੀ ਜਾਕਕਾ ਨੂੰ ਥਾਈਲੈਂਡ ਦੀ ਪੋਰਨਾਪਾਵੀ ਚੋਚੂਵੋਂਗ ਨੇ 21-12, 21-16 ਨਾਲ ਹਰਾਇਆ। ਮਿਕਸਡ ਡਬਲਜ਼ 'ਚ ਭਾਰਤ ਦੇ ਸਾਤਵਿਕ ਸਾਈਰਾਜ ਰਾਂਕੀਰੈਡੀ ਅਤੇ ਅਸ਼ਵਿਨੀ ਪੋਨੱਪਾ ਨੂੰ ਸਤਵਾਂ ਦਰਜਾ ਪ੍ਰਾਪਤ ਮਲੇਸ਼ੀਆ ਦੇ ਚਾਨ ਪੇਂਗ ਸੂਨ ਅਤੇ ਗੋਹ ਲਿਊ ਯਿੰਗ ਨੇ 18-21, 21-19, 21-17 ਨਾਲ ਹਰਾਇਆ। ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਪਹਿਲਾਂ ਹੀ ਕੁਆਰਟਰ ਫਾਈਨਲ 'ਚ ਪਹੁੰਚ ਚੁੱਕੀ ਹੈ।


author

Tarsem Singh

Content Editor

Related News