ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ 'ਚ ਜਲਵੇ ਬਿਖੇਰੇਗੀ Kiara Advani

Tuesday, Feb 28, 2023 - 10:53 PM (IST)

ਮਹਿਲਾ ਪ੍ਰੀਮੀਅਰ ਲੀਗ 2023 ਦੇ ਉਦਘਾਟਨੀ ਸਮਾਰੋਹ 'ਚ ਜਲਵੇ ਬਿਖੇਰੇਗੀ Kiara Advani

ਸਪੋਰਟਸ ਡੈਸਕ : ਬਾਲੀਵੁੱਡ ਅਭਿਨੇਤਰੀ ਕਿਆਰਾ ਅਡਵਾਨੀ ਜਿਸ ਨੇ ਹਾਲ ਹੀ 'ਚ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਨਾਲ ਵਿਆਹ ਕੀਤਾ ਹੈ, ਥੋੜ੍ਹੇ ਜਿਹੇ ਬ੍ਰੇਕ ਤੋਂ ਬਾਅਦ ਵਾਪਸੀ ਕਰ ਰਹੀ ਹੈ। ਰਿਪੋਰਟ ਮੁਤਾਬਕ ਕਿਆਰਾ ਪਹਿਲੀ ਵਾਰ ਮਹਿਲਾ ਪ੍ਰੀਮੀਅਰ ਲੀਗ 'ਚ ਪ੍ਰਦਰਸ਼ਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਮਹਿਲਾ ਕ੍ਰਿਕਟ ਨੂੰ ਉੱਚਾ ਚੁੱਕਣ ਲਈ ਬੀ.ਸੀ.ਸੀ.ਆਈ ਵੱਲੋਂ 4 ਮਾਰਚ ਤੋਂ ਮਹਿਲਾ ਪ੍ਰੀਮੀਅਰ ਲੀਗ ਦਾ ਆਯੋਜਨ ਕੀਤਾ ਜਾ ਰਿਹਾ ਹੈ। 4 ਮਾਰਚ ਨੂੰ ਮੁੰਬਈ 'ਚ ਪਹਿਲਾ ਮੈਚ ਗੁਜਰਾਤ ਜਾਇੰਟਸ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਵੇਗਾ। ਇੱਥੇ ਕਿਆਰਾ ਉਦਘਾਟਨੀ ਸਮਾਰੋਹ 'ਚ ਪਰਫਾਰਮ ਕਰਦੀ ਨਜ਼ਰ ਆ ਸਕਦੀ ਹੈ।

ਇਹ ਪੰਜ ਟੀਮਾਂ ਖੇਡਣਗੀਆਂ
ਦਿੱਲੀ ਕੈਪੀਟਲਜ਼ (ਕਪਤਾਨ ਦਾ ਐਲਾਨ ਅਜੇ ਬਾਕੀ ਹੈ)
ਗੁਜਰਾਤ ਜਾਇੰਟਸ (ਬੇਨ ਮੂਨੀ)
ਮੁੰਬਈ ਇੰਡੀਅਨਜ਼ (ਹਰਮਨਪ੍ਰੀਤ ਕੌਰ)
ਰਾਇਲ ਚੈਲੇਂਜਰਜ਼ ਬੰਗਲੌਰ (ਸਮ੍ਰਿਤੀ ਮੰਧਾਨਾ)
ਯੂਪੀ ਵਾਰੀਅਰਜ਼ (ਐਲੀਸਾ ਹੀਲੀ)

A year to remember for our Women in Blue @BCCIWomen. With pathbreaking achievements on the field, backed by empowering moves off it, now is the time to pave way for a brighter future. pic.twitter.com/TpplrkEB16

— Jay Shah (@JayShah) February 28, 2023

ਦੱਸ ਦੇਈਏ ਕਿ ਆਈ.ਪੀ.ਐੱਲ ਨਿਲਾਮੀ ਫਰਵਰੀ 2023 ਨੂੰ ਮੁੰਬਈ ਵਿੱਚ ਹੋਈ ਸੀ। ਇਸ ਵਿੱਚ 1500 ਖਿਡਾਰੀਆਂ ਨੇ ਆਪਣੇ ਨਾਮ ਦਰਜ ਕਰਵਾਏ ਸਨ। ਹਰ ਟੀਮ ਕੋਲ 12 ਕਰੋੜ ਰੁਪਏ ਖਰਚ ਕਰਨੇ ਸਨ। 12 ਖਿਡਾਰੀ ਅਤੇ 6 ਖਿਡਾਰੀ ਵਿਦੇਸ਼ ਤੋਂ ਖਰੀਦੇ ਜਾ ਸਕਦੇ ਸਨ। ਭਾਰਤੀ ਸਟਾਰ ਸਮ੍ਰਿਤੀ ਮੰਧਾਨਾ ਰਿਕਾਰਡ 3.40 ਕਰੋੜ ਰੁਪਏ ਨਾਲ ਲੀਗ ਦੀ ਸਭ ਤੋਂ ਮਹਿੰਗੀ ਖਿਡਾਰਨ ਬਣ ਗਈ ਹੈ।

The sound that's about to sweep the nation!
With the #TATAWPL mere days away, we can barely contain our excitement. I can already hear fans in the stands cheering along to the sound of the next big thing in cricket! @wplt20 @bcci @bcciwomen @viacom18 pic.twitter.com/HNKzlQWbWF

— Jay Shah (@JayShah) February 27, 2023

author

Mandeep Singh

Content Editor

Related News