ਸੱਟ ਕਾਰਨ ਖੁਰਰਮ ਸ਼ਹਿਜ਼ਾਦ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ

Thursday, Dec 21, 2023 - 05:39 PM (IST)

ਸੱਟ ਕਾਰਨ ਖੁਰਰਮ ਸ਼ਹਿਜ਼ਾਦ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਤੋਂ ਬਾਹਰ

ਕਰਾਚੀ, (ਭਾਸ਼ਾ)- ਪਾਕਿਸਤਾਨ ਨੂੰ ਆਸਟ੍ਰੇਲੀਆ ਖਿਲਾਫ ਮੰਗਲਵਾਰ ਤੋਂ ਮੈਲਬੋਰਨ ਵਿਚ ਹੋਣ ਵਾਲੇ ਦੂਜੇ ਟੈਸਟ ਕ੍ਰਿਕਟ ਮੈਚ ਤੋਂ ਪਹਿਲਾਂ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਉਸ ਦੇ ਤੇਜ਼ ਗੇਂਦਬਾਜ਼ ਖੁਰਰਮ ਸ਼ਹਿਜ਼ਾਦ ਦੀ ਪਸਲੀ ਵਿਚ ਫਰੈਕਚਰ ਹੋ ਗਿਆ ਅਤੇ ਪੇਟ ਦੀਆਂ ਮਾਸਪੇਸ਼ੀਆਂ ਵਿੱਚ ਖਿਚਾਅ ਕਾਰਨ ਟੈਸਟ ਸੀਰੀਜ਼ ਤੋਂ ਬਾਹਰ ਹੋ ਗਿਆ। 

ਇਹ ਵੀ ਪੜ੍ਹੋ : ਸੰਜੇ ਸਿੰਘ ਬਣੇ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ, ਬ੍ਰਿਜ ਭੂਸ਼ਣ ਸਿੰਘ ਦੇ ਹਨ ਕਰੀਬੀ

ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਪੁਸ਼ਟੀ ਕੀਤੀ ਕਿ ਖੁਰਰਮ ਸ਼ਹਿਜ਼ਾਦ ਦੀ ਖੱਬੀ ਪਸਲੀ ਵਿੱਚ ਫ੍ਰੈਕਚਰ ਹੈ ਅਤੇ ਮਾਹਿਰਾਂ ਦੀ ਸਲਾਹ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਉਹ 26 ਦਸੰਬਰ ਤੋਂ ਮੈਲਬੋਰਨ ਅਤੇ 3 ਜਨਵਰੀ ਨੂੰ ਸਿਡਨੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਅਤੇ ਤੀਜੇ ਟੈਸਟ ਮੈਚਾਂ ਵਿੱਚ ਨਹੀਂ ਖੇਡਣ ਲਈ ਉਪਲਬਧ ਨਹੀਂ ਹੋਵੇਗਾ। 

ਇਹ ਵੀ ਪੜ੍ਹੋ : ਦੱਖਣੀ ਅਫਰੀਕਾ ਟੀ20 ਲੀਗ 10 ਜਨਵਰੀ ਤੋਂ ਹੋਵੇਗੀ ਸ਼ੁਰੂ, ਸ਼ਾਸਤਰੀ ਕਰਨਗੇ ਕਮੈਂਟਰੀ

ਪੀ. ਸੀ. ਬੀ. ਨੇ ਇਕ ਬਿਆਨ 'ਚ ਕਿਹਾ, ''ਖੁਰਰਮ ਸ਼ਹਿਜ਼ਾਦ ਸੱਟ ਕਾਰਨ ਆਸਟਰੇਲੀਆ ਖਿਲਾਫ ਟੈਸਟ ਸੀਰੀਜ਼ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਿਆ ਹੈ। ਪਹਿਲੇ ਟੈਸਟ ਮੈਚ ਦੌਰਾਨ ਉਸ ਨੇ ਖੱਬੇ ਪਾਸੇ ਦੀ ਪਸਲੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਖੁਰਰਮ ਸ਼ਹਿਜ਼ਾਦ ਨੇ ਪਰਥ 'ਚ ਖੇਡੇ ਗਏ ਪਹਿਲੇ ਮੈਚ 'ਚ 5 ਵਿਕਟਾਂ ਲੈ ਕੇ ਆਪਣਾ ਟੈਸਟ ਡੈਬਿਊ ਕੀਤਾ ਸੀ। ਆਸਟ੍ਰੇਲੀਆ ਨੇ ਇਹ ਮੈਚ 360 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ ਸੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News