ਖੇਲ ਰਤਨ ਐਵਾਰਡ ਦਾ ਨਾਂ ਖਿਡਾਰੀ ਦੇ ਨਾਂ ’ਤੇ ਰੱਖਿਆ ਜਾਵੇ : ਬਬੀਤਾ ਫੋਗਾਟ
Wednesday, Sep 02, 2020 - 11:31 PM (IST)
ਚੰਡੀਗੜ੍ਹ- ਭਾਰਤੀ ਪਹਿਲਵਾਨ ਬਬੀਤਾ ਫੋਗਾਟ ਨੇ ਬੁੱਧਵਾਰ ਨੂੰ ਕਿਹਾ ਕਿ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਦਾ ਨਾਂ ਕਿਸੇ ਪ੍ਰਸਿੱਧ ਖਿਡਾਰੀ ਦੇ ਨਾਂ ’ਤੇ ਰੱਖਿਆ ਜਾਣਾ ਚਾਹੀਦਾ ਹੈ। ਬਾਬੀਤਾ ਨੇ ਟਵੀਟ ਕੀਤਾ ਕਿ ਖੇਡ ਨਾਲ ਜੁੜੇ ਐਵਾਰਡ ਕਿਸੇ ਮਹਾਨ ਜਾਂ ਸਨਮਾਨਿਤ ਖਿਡਾਰੀ ਦੇ ਨਾਂ ’ਤੇ ਹੋਣਾ ਚਾਹੀਦਾ ਹੈ ਤੇ ਕਿਸੇ ਰਾਜ ਨੇਤਾ ਦੇ ਨਾਂ ’ਤੇ ਨਹੀਂ। ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਖੇਲ ਰਤਨ ਦਾ ਨਾਂ ਬਦਲ ਕੇ ਕਿਸੇ ਖਿਡਾਰੀ ਦੇ ਨਾਂ ’ਤੇ ਰੱਖਣ ਦੇ ਸੁਝਾਅ ਤੁਹਾਨੂੰ ਕਿਵੇਂ ਲੱਗਾ।