''ਖੇਡਾਂ ਵਤਨ ਪੰਜਾਬ ਦੀਆਂ'': ਜਲੰਧਰ ਜ਼ਿਲ੍ਹੇ ’ਚ 2 ਫੇਜ਼ ’ਚ 12 ਸਤੰਬਰ ਤਕ ਹੋਣਗੇ ਬਲਾਕ ਪੱਧਰੀ ਖੇਡ ਮੁਕਾਬਲੇ

Wednesday, Sep 04, 2024 - 02:13 PM (IST)

''ਖੇਡਾਂ ਵਤਨ ਪੰਜਾਬ ਦੀਆਂ'': ਜਲੰਧਰ ਜ਼ਿਲ੍ਹੇ ’ਚ 2 ਫੇਜ਼ ’ਚ 12 ਸਤੰਬਰ ਤਕ ਹੋਣਗੇ ਬਲਾਕ ਪੱਧਰੀ ਖੇਡ ਮੁਕਾਬਲੇ

ਜਲੰਧਰ (ਚੋਪੜਾ)–ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਬੜ੍ਹਾਵਾ ਦੇਣ ਲਈ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ-2024’ ਅਧੀਨ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡ ਮੁਕਾਬਲੇ 2 ਫੇਜ਼ ਵਿਚ 12 ਸਤੰਬਰ ਤਕ ਕਰਵਾਏ ਜਾਣਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧ ਵਿਚ ਦੱਸਿਆ ਕਿ 7 ਸਤੰਬਰ ਤਕ ਪਹਿਲੇ ਫੇਜ਼ ਦੌਰਾਨ ਨੂਰਮਹਿਲ, ਨਕੋਦਰ, ਰੁੜਕਾ ਕਲਾਂ, ਲੋਹੀਆਂ, ਮਹਿਤਪੁਰ, ਸ਼ਾਹਕੋਟ ਅਤੇ ਜਲੰਧਰ ਪੂਰਬੀ ਬਲਾਕ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ 9 ਤੋਂ 12 ਸਤੰਬਰ ਤਕ ਦੂਜੇ ਫੇਜ਼ ਦੌਰਾਨ ਭੋਗਪੁਰ, ਆਦਮਪੁਰ, ਫਿਲੌਰ ਅਤੇ ਜਲੰਧਰ ਵੈਸਟ ਬਲਾਕ ਦੇ ਮੁਕਾਬਲੇ ਹੋਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਲਾਕ ਪੱਧਰੀ ਮੁਕਾਬਲਿਆਂ ਵਿਚ ਐਥਲੈਟਿਕਸ, ਫੁੱਟਬਾਲ, ਖੋ-ਖੋ, ਵਾਲੀਬਾਲ, ਸ਼ੂਟਿੰਗ ਅਤੇ ਸਮੈਸ਼ਿੰਗ, ਕਬੱਡੀ ਨੈਸ਼ਨਲ ਅਤੇ ਸਰਕਲ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਮੁਕਾਬਲੇ ਅੰਡਰ-14, ਅੰਡਰ-17, ਅੰਡਰ-21, ਅੰਡਰ-21-30 ਸਾਲ, ਅੰਡਰ 31-40 ਸਾਲ, ਅੰਡਰ-41-50 ਸਾਲ, ਅੰਡਰ-51-60 ਸਾਲ, ਅੰਡਰ-61-70 ਸਾਲ ਅਤੇ 70 ਸਾਲ ਤੋਂ ਵੱਧ ਉਮਰ ਵਰਗ ਦੇ ਹੋਣਗੇ।

ਇਹ ਵੀ ਪੜ੍ਹੋ- ਪੰਜਾਬ ਨੂੰ ਮੁੜ ਦਹਿਲਾਉਣ ਦੀ ਤਿਆਰੀ 'ਚ ਬੈਠੇ ਗਿਰੋਹ ਦਾ ਪਰਦਾਫ਼ਾਸ਼, ਮਾਰੂ ਅਸਲੇ ਸਣੇ 9 ਗ੍ਰਿਫ਼ਤਾਰ

ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਬਲਾਕ ਨੂਰਮਹਿਲ ਦੇ ਮੁਕਾਬਲੇ ਗੁਰੂ ਨਾਨਕ ਸਪੋਰਟਸ ਸਟੇਡੀਅਮ ਬਿਲਗਾ, ਬਲਾਕ ਨਕੋਦਰ ਦੇ ਮੁਕਾਬਲੇ ਸਪੋਰਟਸ ਕਲੱਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਰੀਂਹ, ਰੁੜਕਾ ਕਲਾਂ ਦੇ ਮੁਕਾਬਲੇ ਮਾਸਟਰ ਉਜਾਗਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਏ ਜੰਡਿਆਲਾ ਅਤੇ ਲੋਹੀਆਂ ਦੇ ਮੁਕਾਬਲੇ ਸੰਤ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਵਿਚ ਹੋਣਗੇ। ਇਸੇ ਤਰ੍ਹਾਂ ਮਹਿਤਪੁਰ ਦੇ ਮੁਕਾਬਲੇ ਬੇਟ ਖਾਲਸਾ ਸਕੂਲ ਮਹਿਤਪੁਰ, ਸ਼ਾਹਕੋਟ ਦੇ ਮੁਕਾਬਲੇ ਸਪੋਰਟਸ ਸਟੇਡੀਅਮ ਮਲਸੀਆਂ ਅਤੇ ਬਲਾਕ ਜਲੰਧਰ ਪੂਰਬੀ ਦੇ ਮੁਕਾਬਲੇ ਦੋਆਬਾ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਚ ਹੋਣਗੇ।

PunjabKesari

ਉਨ੍ਹਾਂ ਕਿਹਾ ਕਿ ਇਸਦੇ ਇਲਾਵਾ ਬਲਾਕ ਭੋਗਪੁਰ ਦੇ ਮੁਕਾਬਲੇ ਸ੍ਰੀ ਹਰਿਗੋਬਿੰਦ ਸਾਹਿਬ ਖੇਡ ਅਕੈਡਮੀ ਡੱਲੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਟਨੂਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਨਪਾਲਕੇ, ਆਦਮਪੁਰ ਦੇ ਮੁਕਾਬਲੇ ਖਾਲਸਾ ਕਾਲਜ ਡਰੋਲੀ ਕਲਾਂ, ਫਿਲੌਰ ਦੇ ਮੁਕਾਬਲੇ ਡੀ. ਐੱਚ. ਆਰ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੋਸਾਂਝ ਕਲਾਂ ਅਤੇ ਜਲੰਧਰ ਪੱਛਮੀ ਬਲਾਕ ਦੇ ਖੇਡ ਮੁਕਾਬਲੇ ਸਟੇਟ ਸਪੋਰਟਸ ਸਕੂਲ ਜਲੰਧਰ ਵਿਚ ਹੋਣਗੇ। ਡਿਪਟੀ ਕਮਿਸ਼ਨਰ ਨੇ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਇਹ ਖੇਡਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਉਭਰਦੇ ਖਿਡਾਰੀਆਂ ਨੂੰ ਤਰਾਸ਼ਣ ਲਈ ਵਧੀਆ ਮੰਚ ਮੁਹੱਈਆ ਕਰਵਾਉਣਗੀਆਂ।

ਇਹ ਵੀ ਪੜ੍ਹੋ- ਨਸ਼ੇ ਨੇ ਵਿਛਾਏ ਘਰ 'ਚ ਸੱਥਰ, ਦੋਸਤ ਨਾਲ ਘਰੋਂ ਨਿਕਲੇ ਨੌਜਵਾਨ ਦੀ ਓਵਰਡੋਜ਼ ਕਾਰਨ ਹੋਈ ਮੌਤ

ਜਲੰਧਰ ਜ਼ਿਲ੍ਹੇ ’ਚ ਬਲਾਕ ਪੱਧਰੀ ਖੇਡ ਸ਼ੁਰੂ
‘ਖੇਡਾਂ ਵਤਨ ਪੰਜਾਬ ਦੀਆਂ-2024’ਅਧੀਨ ਜ਼ਿਲ੍ਹੇ ਵਿਚ ਬਲਾਕ ਪੱਧਰੀ ਖੇਡਾਂ ਦੀ ਮੰਗਲਵਾਰ ਸ਼ੁਰੂਆਤ ਹੋਈ। ਬਲਾਕ ਪੱਧਰੀ ਟੂਰਨਾਮੈਂਟ ਦੇ ਪਹਿਲੇ ਫੇਜ਼ ਦੇ ਪਹਿਲੇ ਦਿਨ ਨੂਰਮਹਿਲ, ਨਕੋਦਰ, ਰੁੜਕਾ ਕਲਾਂ, ਲੋਹੀਆਂ, ਮਹਿਤਪੁਰ, ਸ਼ਾਹਕੋਟ ਤੇ ਜਲੰਧਰ ਪੂਰਬੀ ਬਲਾਕਾਂ ਵਿਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਬਲਾਕ ਪੱਧਰੀ ਖੇਡਾਂ ਦੇ ਨਤੀਜੇ ਬਾਰੇ ਦੱਸਿਆ ਕਿ ਬਲਾਕ ਰੁੜਕਾ ਕਲਾਂ ਦੇ ਫੁੱਟਬਾਲ ਅੰਡਰ-17 ਮੁਕਾਬਲਿਆਂ ਵਿਚ ਵਾਈ. ਐੱਫ. ਸੀ. ਰੁੜਕਾ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਕਲਾਂ ਦੀ ਟੀਮ ਨੇ ਦੂਜਾ ਅਤੇ ਐੱਸ. ਡੀ. ਐੱਸ. ਸਕੂਲ ਗੰਜ ਗੋਸਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਐਥਲੈਟਿਕਸ ਸ਼ਾਟਪੁੱਟ ਇਵੈਂਟ ’ਚ ਸਾਗਰ ਰਾਮ ਨੇ ਪਹਿਲਾ, ਰਾਜਪ੍ਰੀਤ ਨੇ ਦੂਜਾ ਅਤੇ ਦਿਲਸ਼ਾਨ ਨੇ ਤੀਜਾ ਸਥਾਨ ਹਾਸਲ ਕੀਤਾ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News