ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੂੰ ਮਿਸਰ ’ਚ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ’ਚ 2 ਸੋਨ ਤਮਗੇ

Tuesday, Jan 20, 2026 - 11:06 AM (IST)

ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੂੰ ਮਿਸਰ ’ਚ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ’ਚ 2 ਸੋਨ ਤਮਗੇ

ਨਵੀਂ ਦਿੱਲੀ– ਭਾਰਤ ਦੇ ਪ੍ਰਮੋਦ ਭਗਤ ਤੇ ਸੁਕਾਂਤ ਕਦਮ ਨੇ ਕਾਹਿਰਾ ਵਿਚ ਮਿਸਰ ਪੈਰਾ ਬੈਡਮਿੰਟਨ ਇਨਵਾਈਟ ਟੂਰਨਾਮੈਂਟ-2026 ਵਿਚ ਆਪਣੇ-ਆਪਣੇ ਸਿੰਗਲਜ਼ ਵਰਗ ਵਿਚ ਸੋਨ ਤਮਗਾ ਜਿੱਤਣ ਤੋਂ ਬਾਅਦ ਟੀਮ ਵਰਗ ਵਿਚ ਵੀ ਸੋਨ ਤਮਗਾ ਹਾਸਲ ਕੀਤਾ।

ਭਗਤ ਨੇ ਐੱਸ. ਐੱਲ. 3 ਪੁਰਸ਼ ਸਿੰਗਲਜ਼ ਫਾਈਨਲ ਵਿਚ ਉਮੇਸ਼ ਵਿਕਰਮ ਕੁਮਾਰ ਨੂੰ ਹਰਾ ਕੇ ਪੀਲਾ ਤਮਗਾ ਹਾਸਲ ਕੀਤਾ। ਉਸ ਨੇ ਇਹ ਮੁਕਾਬਲਾ 19-21, 21-15, 21-13 ਨਾਲ ਜਿੱਤਿਆ।

ਐੱਸ. ਐੱਲ. 4 ਪੁਰਸ਼ ਸਿੰਗਲਜ਼ ਵਿਚ ਸੁਕਾਂਤ ਨੇ ਭਾਰਤ ਦੇ ਸੂਰਯਕਾਂਤ ਯਾਦਵ ਨੂੰ 27-25, 21-18 ਨਾਲ ਹਰਾਇਆ। ਦੋਵਾਂ ਨੇ ਪੁਰਸ਼ ਡਬਲਜ਼ ਵਿਚ ਉਮੇਸ਼ ਤੇ ਸੂਰਯਕਾਂਤ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ।


author

Tarsem Singh

Content Editor

Related News