ਸਪੀਡ ਸਕੇਟਿੰਗ ਮੁਕਾਬਲੇ ''ਚ ਵੈਲੇਰੀ ਮਾਲਤੇ ਨੇ ਜਿੱਤੇ ਦੋ ਤਮਗੇ
Monday, Jan 26, 2026 - 08:19 PM (IST)
ਵੈਨਕੂਵਰ, (ਮਲਕੀਤ ਸਿੰਘ)– ਕੈਨੇਡਾ ਦੀ ਮਸ਼ਹੂਰ ਮਹਿਲਾ ਸਪੀਡ ਸਕੇਟਰ ਵੈਲੇਰੀ ਮਾਲਤੇ ਨੇ ਸੀਜ਼ਨ ਦੇ ਆਖ਼ਰੀ ਅੰਤਰਰਾਸ਼ਟਰੀ ਸਪੀਡ ਸਕੇਟਿੰਗ ਮੁਕਾਬਲੇ ਦੌਰਾਨ ਦੋ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਕੈਨੇਡਾ ਦੇ ਕਿਉਬੈਕ ਸੂਬੇ ਦੇ ਲਾ ਬੇ ਸ਼ਹਿਰ ਨਾਲ ਸੰਬੰਧਿਤ ਵੈਲੇਰੀ ਮਾਲਤੇ ਨੇ ਐਤਵਾਰ ਨੂੰ ਜਰਮਨੀ ਦੇ ਇਨਜ਼ੈਲ ਸ਼ਹਿਰ ਵਿੱਚ ਹੋਏ ਮਹਿਲਾਵਾਂ ਦੇ ਸਮੂਹਿਕ ਕੋਮਾਤਰੀ ਸ਼ੁਰੂਆਤੀ ਦੌੜ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਉਸਦਾ ਦੂਜਾ ਤਗਮਾ ਸੀ।
ਇਸ ਤਗਮੇ ਨਾਲ ਨਾ ਸਿਰਫ਼ ਉਸ ਨੇ ਸੀਜ਼ਨ ਦਾ ਸਮਾਪਨ ਸ਼ਾਨਦਾਰ ਢੰਗ ਨਾਲ ਕੀਤਾ, ਸਗੋਂ ਕੈਨੇਡਾ ਲਈ ਵੀ ਇੱਕ ਮਹੱਤਵਪੂਰਨ ਉਪਲਬਧੀ ਦਰਜ ਕਰਵਾਈ। ਮਾਲਤੇ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇੰਨਾ ਵਧੀਆ ਪ੍ਰਦਰਸ਼ਨ ਕਰ ਪਾਵੇਗੀ, ਪਰ ਦੌੜ ਦੌਰਾਨ ਉਸ ਨੇ ਪੂਰਾ ਜ਼ੋਰ ਲਗਾਇਆ।
ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਆਉਣ ਵਾਲੇ ਮੁਕਾਬਲਿਆਂ ਲਈ ਕੈਨੇਡਾ ਦੀ ਟੀਮ ਨੂੰ ਨਵੀਂ ਆਸ ਅਤੇ ਹੌਸਲਾ ਦਿੱਤਾ ਹੈ। ਕੈਨੇਡਾ ਦੇ ਖੇਡ ਪ੍ਰੇਮੀਆਂ ਚ ਇਸ ਜਿੱਤ ਤੇ ਖੁਸ਼ੀ ਦਾ ਆਲਮ ਵੇਖਿਆ ਜਾ ਰਿਹਾ ਹੈ।
