ਖੇਡ ਜਗਤ ''ਚ ਸੋਗ ਦੀ ਲਹਿਰ: ਪੀ.ਟੀ. ਉਸ਼ਾ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਦੇਹਾਂਤ
Friday, Jan 30, 2026 - 09:28 AM (IST)
ਨਵੀਂ ਦਿੱਲੀ/ਕੇਰਲ: ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਦੀ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪੀ.ਟੀ. ਉਸ਼ਾ ਦੇ ਪਤੀ ਵੀ. ਸ਼੍ਰੀਨਿਵਾਸਨ ਦਾ ਸ਼ੁੱਕਰਵਾਰ ਤੜਕੇ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਪੀ.ਟੀ. ਉਸ਼ਾ ਦੇ ਪਤੀ ਦੇ ਦੇਹਾਂਤ ਦੀ ਖ਼ਬਰ ਪਰਿਵਾਰਕ ਸੂਤਰਾਂ ਵਲੋਂ ਦਿੱਤੀ ਗਈ ਹੈ। ਪਰਿਵਾਰਕ ਸੂਤਰਾਂ ਮੁਤਾਬਤ ਸ਼੍ਰੀਨਿਵਾਸਨ ਅੱਜ ਸਵੇਰੇ ਆਪਣੇ ਨਿਵਾਸ ਸਥਾਨ 'ਤੇ ਅਚਾਨਕ ਬੇਹੋਸ਼ ਹੋ ਗਏ ਸਨ। ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਨ੍ਹਾਂ ਦੀ ਜਾਨ ਨਹੀਂ ਬਚਾ ਸਕੇ।
ਇਹ ਵੀ ਪੜ੍ਹੋ : ਟਰੰਪ ਦਾ ਵੱਡਾ ਐਲਾਨ: ਕੈਨੇਡਾ 'ਤੇ 50% ਟੈਰਿਫ ਲਗਾਉਣ ਦੀ ਦਿੱਤੀ ਧਮਕੀ
ਸ਼੍ਰੀਨਿਵਾਸਨ, ਜੋ ਕਿ ਇੱਕ ਸਾਬਕਾ ਕੇਂਦਰੀ ਸਰਕਾਰੀ ਕਰਮਚਾਰੀ ਸਨ, ਹਮੇਸ਼ਾ ਊਸ਼ਾ ਦੇ ਸ਼ਾਨਦਾਰ ਖੇਡ ਅਤੇ ਰਾਜਨੀਤਿਕ ਕਰੀਅਰ ਦੌਰਾਨ ਉਨ੍ਹਾਂ ਦੇ ਨਾਲ ਰਹੇ। ਉਨ੍ਹਾਂ ਨੂੰ ਊਸ਼ਾ ਦਾ ਮਜ਼ਬੂਤ ਸਮਰਥਨ ਅਤੇ ਉਨ੍ਹਾਂ ਦੀਆਂ ਕਈ ਪੇਸ਼ੇਵਰ ਪ੍ਰਾਪਤੀਆਂ ਪਿੱਛੇ ਪ੍ਰੇਰਕ ਸ਼ਕਤੀ ਮੰਨਿਆ ਜਾਂਦਾ ਸੀ। ਇਸ ਜੋੜੇ ਦਾ ਇੱਕ ਪੁੱਤਰ ਹੈ, ਜਿਸਦਾ ਨਾਮ ਉੱਜਵਲ ਹੈ। ਵੀ. ਸ਼੍ਰੀਨਿਵਾਸਨ ਆਪਣੇ ਪਿੱਛੇ ਪਤਨੀ ਪੀ.ਟੀ. ਉਸ਼ਾ ਅਤੇ ਇੱਕ ਪੁੱਤਰ, ਉੱਜਵਲ ਨੂੰ ਛੱਡ ਗਏ ਹਨ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਖੇਡ ਜਗਤ, ਰਾਜਨੀਤਿਕ ਗਲਿਆਰਿਆਂ ਅਤੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਇਹ ਵੀ ਪੜ੍ਹੋ : 4 ਲੱਖ ਤੋਂ ਪਾਰ ਹੋਈ ਚਾਂਦੀ, ਸੋਨੇ ਨੇ ਵੀ ਤੋੜ 'ਤੇ ਸਾਰੇ ਰਿਕਾਰਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
