ਖਾਲਿਸਤਾਨੀ ਪੰਨੂ ਨੇ ਭਾਰਤ-ਇੰਗਲੈਂਡ ਟੈਸਟ ਮੈਚ ਦੇ ਆਯੋਜਨ 'ਤੇ ਦਿੱਤੀ ਧਮਕੀ, ਰਾਂਚੀ ਪੁਲਸ ਨੇ FIR ਕੀਤੀ ਦਰਜ
Wednesday, Feb 21, 2024 - 04:07 PM (IST)
ਰਾਂਚੀ, (ਭਾਸ਼ਾ)- ਝਾਰਖੰਡ ਪੁਲਸ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥੇ ਟੈਸਟ ਮੈਚ ਨੂੰ ਰੱਦ ਕਰਨ ਦੀ ਧਮਕੀ ਦੇਣ ਦੇ ਮਾਮਲੇ ਵਿੱਚ ਅਮਰੀਕਾ ਆਧਾਰਤ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਮੰਗਲਵਾਰ ਐੱਫ. ਆਈ. ਆਰ. ਦਰਜ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਹਿ ਮੰਤਰਾਲਾ ਵੱਲੋਂ ਅੱਤਵਾਦੀ ਵਜੋਂ ਸੂਚੀਬੱਧ ਕੀਤੇ ਗਏ ਪੰਨੂ ਨੇ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਵੀਡੀਓ ਰਾਹੀਂ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨੂੰ ਕ੍ਰਿਕਟ ਮੈਚ ਵਿੱਚ ਵਿਘਨ ਪਾਉਣ ਲਈ ਕਿਹਾ ਹੈ।
ਭਾਰਤ ਅਤੇ ਇੰਗਲੈਂਡ ਵਿਚਾਲੇ ਚੌਥਾ ਟੈਸਟ ਮੈਚ 23 ਫਰਵਰੀ ਤੋਂ ਰਾਂਚੀ ’ਚ ਸ਼ੁਰੂ ਹੋਣਾ ਹੈ। ਹਤੀਆ ਦੇ ਉਪ ਪੁਲਸ ਕਪਤਾਨ ਪੀ. ਕੇ. ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਕਿ 'ਗੁਰਪਤਵੰਤ ਸਿੰਘ ਪੰਨੂ ਨੇ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਨੂੰ ਰਾਂਚੀ ’ਚ ਮੈਚ ਰੱਦ ਕਰਨ ਦੀ ਧਮਕੀ ਦਿੱਤੀ ਹੈ। ਉਸ ਨੇ ਸੀ. ਪੀ. ਆਈ. (ਮਾਓਵਾਦੀ) ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮੈਚ ਵਿੱਚ ਵਿਘਨ ਪਾਏ ਤਾਂ ਜੋ ਇਸ ਨੂੰ ਰੱਦ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੰਨੂ ਵਿਰੁੱਧ ਆਈ. ਟੀ. ਸੂਚਨਾ ਤਕਨਾਲੋਜੀ ਐਕਟ ਅਧੀਨ ਧੁਰਵਾ ਥਾਣੇ ਵਿੱਚ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8