IPL ਛੱਡ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਦੁਬਈ ਤੋਂ ਲੰਡਨ ਰਵਾਨਾ ਹੋਏ ਪੀਟਰਸਨ

Friday, Oct 16, 2020 - 05:02 PM (IST)

ਦੁਬਈ (ਭਾਸ਼ਾ) : ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਸ਼ੁੱਕਰਵਾਰ ਨੂੰ ਆਪਣੇ ਘਰ ਰਵਾਨਾ ਹੋ ਗਏ। ਉਹ ਇੱਥੇ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਕਮੈਂਟਰੀ ਪੈਨਲ ਦਾ ਹਿੱਸਾ ਸਨ ਅਤੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਲਈ ਉਨ੍ਹਾਂ ਨੇ ਇਹ ਫ਼ੈਸਲਾ ਕੀਤਾ। ਕਮੈਂਟਰੀ ਕਰਣ ਤੋਂ ਪਹਿਲਾਂ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ 4 ਵੱਖ-ਵੱਖ ਟੀਮਾਂ ਨਾਲ ਖੇਡ ਚੁੱਕੇ ਸਨ। ਉਹ ਲੰਡਨ ਪਹੁੰਚ ਵੀ ਗਏ ਹਨ।

ਇਹ ਵੀ ਪੜ੍ਹੋ:  IPL: ਜਿੱਤ ਮਗਰੋਂ ਪ੍ਰੀਤੀ ਜਿੰਟਾ ਨੇ ਦਿੱਤੀ ਚੇਤਾਵਨੀ, ਕਿਹਾ-ਪੰਜਾਬ ਦੇ ਮੈਚ ਕਮਜ਼ੋਰ ਦਿਲ ਵਾਲਿਆਂ ਲਈ ਨਹੀਂ ਹਨ

ਪੀਟਰਸਨ ਦੀ ਪਤਨੀ ਗਾਇਕਾ ਜੇਸਿਕਾ ਟੇਲਰ ਹਨ ਅਤੇ ਉਨ੍ਹਾਂ ਦੇ 2 ਬੱਚੇ ਹਨ। ਪੀਟਰਸਨ ਨੇ ਟਵੀਟ ਕੀਤਾ, 'ਮੈਂ ਆਈ.ਪੀ.ਐਲ. ਛੱਡ ਦਿੱਤਾ, ਕਿਉਂਕਿ ਇਹ ਮੇਰੇ ਬੱਚਿਆਂ ਦਾ 'ਹਾਫ ਟਰਮ' (ਸਕੂਲ ਸੈਸ਼ਨ ਵਿਚ ਇਕ ਹਫ਼ਤੇ ਦੀਆਂ ਛੁੱਟੀਆਂ) ਹੈ ਅਤੇ ਮੈਂ ਉਨ੍ਹਾਂ ਨਾਲ ਘਰ ਵਿਚ ਰਹਿਣਾ ਚਾਹੁੰਦਾ ਹਾਂ। ਇਹ ਸਾਲ ਅਜੀਬ ਰਿਹਾ ਹੈ ਇਸ ਲਈ ਹੁਣ ਉਨ੍ਹਾਂ ਦੀ ਛੁੱਟੀ ਹੈ ਤਾਂ ਮੈਂ ਪੂਰੇ ਦਿਨ, ਹਰ ਦਿਨ ਉਨ੍ਹਾਂ ਨਾਲ ਰਹਿਣਾ ਚਾਹੁੰਦਾ ਹਾਂ। ਉਨ੍ਹਾਂ ਨੇ ਵੀਰਵਾਰ ਨੂੰ ਕਿੰਗਜ਼ ਇਲੈਵਨ ਪੰਜਾਬ ਅਤੇ ਰਾਇਲ ਚੈਲੇਂਜ਼ਰਸ ਬੈਂਗਲੁਰੂ ਵਿਚਾਲੇ ਖੇਡੇ ਗਏ ਮੈਚ ਵਿਚ ਕਮੈਂਟਰੀ ਕੀਤੀ ਸੀ।  

ਇਹ ਵੀ ਪੜ੍ਹੋ:  ਖ਼ੁਸ਼ਖ਼ਬਰੀ, 5500 ਰੁਪਏ ਤੱਕ ਸਸਤਾ ਹੋਇਆ ਸੋਨਾ, ਚਾਂਦੀ 'ਚ ਵੀ 18000 ਰੁਪਏ ਦੀ ਗਿਰਾਵਟ


cherry

Content Editor

Related News