ਈਸਟ ਬੰਗਾਲ ਨੂੰ ਹਰਾ ਕੇ ਕੇਰਲਾ ਬਲਾਸਟਰਸ ਕਲਿੰਗਾ ਸੁਪਰਕੱਪ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

Monday, Apr 21, 2025 - 04:57 PM (IST)

ਈਸਟ ਬੰਗਾਲ ਨੂੰ ਹਰਾ ਕੇ ਕੇਰਲਾ ਬਲਾਸਟਰਸ ਕਲਿੰਗਾ ਸੁਪਰਕੱਪ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਭੁਵਨੇਸ਼ਵਰ- ਕੇਰਲ ਬਲਾਸਟਰਸ ਐਫ.ਸੀ. ਨੇ ਮੌਜੂਦਾ ਚੈਂਪੀਅਨ ਈਸਟ ਬੰਗਾਲ ਐੱਫਸੀ ਨੂੰ 2-0 ਨਾਲ ਹਰਾ ਕੇ ਕਲਿੰਗਾ ਸੁਪਰ ਕੱਪ 2025 ਦੇ ਕੁਆਰਟਰ ਫਾਈਨਲ ਪ੍ਰਵੇਸ਼ ਕੀਤਾ। ਐਤਵਾਰ ਰਾਤ ਨੂੰ ਕਲਿੰਗਾ ਸਟੇਡੀਅਮ ਵਿੱਚ ਖੇਡੇ ਗਏ ਰਾਊਂਡ ਆਫ 16 ਮੈਚ ਵਿੱਚ ਸਪੈਨਿਸ਼ ਸਟ੍ਰਾਈਕਰ ਜੀਸਸ ਜਿਮੇਨੇਜ਼ ਦੇ ਗੋਲ ਦੀ ਬਦੌਲਤ ਕੇਰਲ ਬਲਾਸਟਰਸ ਨੇ 1-0 ਦੀ ਬੜ੍ਹਤ ਬਣਾ ਲਈ। 

ਇਸ ਤੋਂ ਬਾਅਦ, ਮੋਰੱਕੋ ਦੇ ਨੂਹ ਵਾਲੀ ਸਦਾਉਈ ਨੇ 64ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਨੂਹ ਵਾਲੀ ਸਦਾਉਈ ਨੂੰ ਪਲੇਅਰ ਆਫ਼ ਦ ਮੈਚ ਦਾ ਪੁਰਸਕਾਰ ਦਿੱਤਾ ਗਿਆ।  ਕੇਰਲ ਬਲਾਸਟਰਸ 26 ਅਪ੍ਰੈਲ ਨੂੰ ਕੁਆਰਟਰ ਫਾਈਨਲ ਵਿੱਚ ਮੋਹਨ ਬਾਗਾਨ ਐਸਜੀ ਦਾ ਸਾਹਮਣਾ ਕਰੇਗਾ। 


author

Tarsem Singh

Content Editor

Related News